ਪੱਤਰ ਪ੍ਰਰੇਰਕ, ਗਿੱਦੜਬਾਹਾ : ਲਾਇਨਜ਼ ਕਲੱਬ ਗਿੱਦੜਬਾਹਾ ਗੇ੍ਟਰ ਦਾ ਸਹੁੰ ਚੁੱਕ ਸਮਾਗਮ ਬੀਤੀ ਦੇਰ ਸ਼ਾਮ ਸਥਾਨਕ ਜੀਐਨਆਰ ਕੰਪਲੈਕਸ ਵਿਖੇ ਕਲੱਬ ਦੀ ਪ੍ਰਧਾਨ ਰੰਜੂ ਚੌਧਰੀ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਲਾਇਨ ਕਲੱਬ ਡਿਸਟਿ੍ਕ 321 ਐਫ ਦੇ ਸੈਕਿੰਡ ਵਾਈਸ ਜਿਲ੍ਹਾ ਚੇਅਰਮੈਨ ਐਮਜੇਐੱਫ ਲਾਇਨ ਰਵਿੰਦਰ ਸੱਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪ੍ਰਧਾਨ ਰੰਜੂ ਚੌਧਰੀ ਨੇ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਲਾਇਨ ਆਸ਼ੀਸ਼ ਜੌੜਾ ਨੇ ਪ੍ਰਧਾਨਗੀ ਸੰਭਾਲੀ ਅਤੇ ਮੁੱਖ ਮਹਿਮਾਨ ਲਾਇਨ ਰਾਵਿੰਦਰ ਸੱਗੜ ਵੱਲੋਂ ਲਾਇਨ ਆਸ਼ੀਸ਼ ਜੌੜਾ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਵਿਧੀਵਤ ਸਹੁੰ ਚੁਕਾਈ ਗਈ। ਇਸ ਮੌਕੇ ਲਾਇਨ ਰਾਵਿੰਦਰ ਸੱਗੜ ਨੇ ਲਾਇਨਇਜ਼ਮ ਦੀਆਂ ਸਮਾਜਸੇਵੀ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਲੱਬ ਵਿਚ ਨਵੇਂ ਜੁੜੇ ਮੈਂਬਰਾਂ ਦਿਨੇਸ਼ ਮਾਣਕਟਾਲਾ, ਐੱਸ.ਐੱਸ.ਢੱਲਾ, ਡਾ. ਰਾਜੇਸ਼ ਕੁਮਾਰ ਅਤੇ ਸੁਨੀਲ ਸੇਠੀ ਨੂੰ ਵੀ ਸਹੁੰ ਚੁਕਾਈ ਗਈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਆਸ਼ੀਸ਼ ਜੌੜਾ ਨੇ ਕਿਹਾ ਕਿ ਉਹ ਆਪਣੀ ਜਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਲਦੀ ਹੀ ਕਲੱਬ ਵੱਲੋਂ ਖੂਨਦਾਨ ਅਤੇ ਅੱਖਾਂ ਦੇ ਰੋਗਾਂ ਸੰਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਚੇਅਰਮੈਨ ਲਾਇਨ ਰਾਜ ਕੁਮਾਰ ਚੌਧਰੀ, ਸਕੱਤਰ ਜਗਦੀਸ਼ ਲਾਲ ਟਾਂਕ, ਕੈਸ਼ੀਅਰ ਰਾਮਪਾਲ ਗੋਇਲ ਪਾਲੀ, ਪੀਆਰਓ ਸੁਨੀਲ ਵਧਵਾ, ਕੇਐੱਲ ਬਾਂਸਲ, ਪੀਐੱਸ ਸਿੱਧੂ, ਜਵਾਹਰ ਲਾਲ ਅਤੇ ਕਲੱਬ ਦੇ ਸਮੂਹ ਮੈਂਬਰਜ਼ ਮੌਜੂਦ ਸਨ।