ਜੇਐੱਨਐੱਨ, ਬਠਿੰਡਾ/ਸ੍ਰੀ ਮੁਕਤਸਰ ਸਾਹਿਬ : Coronavirus ਸੰਕ੍ਰਮਣ ਤੋਂ ਬਚਣ ਲਈ ਸਰੀਰਕ ਦੂਰੀ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਲੋਕ ਅੱਜਕਲ੍ਹ ਲਾਕਡਾਊਨ/ਕਰਫ਼ਿਊ ਕਾਰਨ ਘਰਾਂ 'ਚ ਹਨ ਪਰ ਫਿਰ ਵੀ ਜ਼ਰੂਰੀ ਕੰਮਾਂ ਦੁੱਧ, ਸਬਜ਼ੀ, ਦਵਾਈ ਆਦਿ ਰੋਜ਼ਮਰਾ ਦੀਆਂ ਚੀਜ਼ਾਂ ਲੈਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਪੈ ਰਿਹਾ ਹੈ। ਬਾਹਰ ਨਿਕਲਣ ਲਈ ਮਾਸਕ ਜ਼ਰੂਰੀ ਹੈ। ਹੁਣ ਸਰਕਾਰਾਂ ਨੇ ਮਾਸਕ ਨਾ ਪਾਉਣ 'ਤੇ ਜੁਰਮਾਨੇ ਦੀ ਵਿਵਸਥਾ ਵੀ ਕਰ ਦਿੱਤੀ ਹੈ। ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਇਹ ਜ਼ਰੂਰੀ ਵੀ ਹੈ ਕਿ ਤੁਸੀਂ ਸਾਰੇ ਮਾਸਕ ਪਾਓ।

ਆਓ...ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ੁਦ ਤੁਹਾਨੂੰ ਘਰ 'ਚ ਹੀ ਮਾਸਕ ਬਣਾਉਣ ਦਾ ਤਰੀਕਾ ਸਿਖਾ ਰਹੀ ਹੈ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਤੋਂ ਆਪਣੀ ਫੇਸਬੁੱਕ 'ਤੇ ਲਾਈਵ ਮਾਸਕ ਬਣਾਉਣ ਦਾ ਤਰੀਕਾ ਦੱਸਿਆ। ਫੇਸਬੁੱਕ 'ਤੇ ਉਹ 6 ਮਿੰਟ 27 ਸੈਕੰਡ ਤਕ ਲਾਈਵ ਰਹੀ। ਬਾਅਦ 'ਚ ਇਸ ਦਾ ਕੁਝ ਹਿੱਸਾ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਪਾਇਆ।

ਹਰਸਿਮਰਤ ਕੌਰ ਬਾਦਲ ਬੀਤੇ ਕਈ ਦਿਨਾਂ ਤੋਂ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਸੁਚੇਤ ਕਰ ਰਹੀ ਹਨ। ਫੇਸਬੁੱਕ 'ਤੇ ਲਾਈਵ ਹੋ ਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵੇਲੇ ਮਾਰਕੀਟ 'ਚ ਮਾਸਕ ਦਾ ਕਾਫ਼ੀ ਸੰਕਟ ਦੇਣਣ ਨੂੰ ਮਿਲ ਰਿਹਾ ਹੈ। ਉੱਥੇ ਹੀ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੇ ਕਣਕ ਦੀ ਫ਼ਸਲ ਦੀ ਕਟਾਈ ਲਈ ਖੇਤਾਂ 'ਚ ਵੀ ਨਿਕਲਣਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਸਾਰਿਆਂ ਦਾ ਮਾਸਕ ਪਾਉਣਾ ਜ਼ਰੂਰੀ ਹੈ।

Posted By: Seema Anand