ਜਗਸੀਰ ਛੱਤਿਆਣਾ ਗਿੱਦੜਬਾਹਾ : ਪਿੰਡ ਛੱਤਿਆਣਾ ਵਿਖੇ ਨੈਣਾ ਦੇਵੀ ਦੇ ਸ਼ਰਧਾਲੂਆਂ ਵੱਲੋਂ ਹਰ ਸਾਲ ਦੀ ਤਰਾਂ 8ਵਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਹ ਭੰਡਾਰਾ ਗੁਰਦੁਆਰਾ ਗੁਪਤਸਰ ਸਾਹਿਬ ਨੇੜੇ ਬਣੀ ਬਸਤੀ ਬਾਜੀਗਰ ਦੇ ਮਾਤਾ ਨੈਣਾਂ ਦੇਵੀ ਦੇ ਸ਼ਰਧਾਲੂਆਂ ਦੀ ਬਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਗਿੱਦੜਬਾਹਾ ਵਾਇਆ ਕੋਟਭਾਈ ਛੱਤਿਆਣਾ ਰੋਡ 'ਤੇ ਲਗਾਇਆ ਗਿਆ। ਇਹ ਭੰਡਾਰਾ ਨਗਰ ਖੇੜੇ ਦੀ ਸੁੱਖ ਸਾਂਤੀ ਵਾਸਤੇ ਲਾਇਆ ਜਾਂਦਾ ਹੈ। ਇਸ ਭੰਡਾਰੇ 'ਚ ਸੁਭਾ ਤੋਂ ਲੈਕੇ ਸਾਮ ਤੱਕ ਚੌਲਾਂ ਦਾ ਲੰਗਰ ਲਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਸੇਵਾਦਾਰ ਨੇ ਰਾਹਗੀਰਾਂ ਨੂੰ ਰੋਕ ਕੇ ਸ਼ਾਮ ਤੱਕ ਚੌਲਾਂ ਦਾ ਲੰਗਰ ਛਕਾਉਂਦੇ ਰਹੇ ਅਤੇ ਠੰਡਾ ਮਿੱਠਾ ਜਲ ਛਕਾਂਉਦੇ ਰਹੇ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੇ ਸ਼ਰਧਾਲੂ ਹਰ ਸਾਲ ਨੈਣਾ ਦੇਵੀ ਦੇ ਦਰਸ਼ਨਾ ਲਈ ਸੁੱਭ ਤੇ ਸੁੱਖਸ਼ਾਂਤੀ ਯਾਤਰਾ ਦੀ ਖੁਸੀ 'ਚ ਇੱਕ ਦਿਨ ਪਹਿਲਾਂ ਲੰਗਰ ਲਾਇਆ ਜਾਂਦਾ ਹੈ। ਇਸ ਮੌਕੇ ਕਾਕਾ ਸਿੰਘ, ਗੁਰਦੇਵ ਸਿੰਘ, ਬਿੰਦਰ ਸਿੰਘ, ਕਾਮਰੇਡ ਬਲਵੀਰ ਸਿੰਘ, ਜਸਵੰਤ ਸਿੰਘ, ਜਗਮੀਤ ਸਿੰਘ, ਮਨਦੀਪ ਸਿੰਘ, ਮੁਤਿਆਰ ਸਿੰਘ, ਭੋਲਾ ਸਿੰਘ, ਕਾਲਾ ਸਿੰਘ, ਲਖਵੀਰ ਸਿੰਘ, ਲਾਲੀ, ਲਵਪ੍ਰਰੀਤ ਸਿੰਘ ਅਦਿ ਹਾਜਰ ਸਨ।