ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਹਿਬ : ਟੈਲੀ ਫਿਲਮ 'ਕੀ ਬਣੂ ਦੁਨੀਆਂ ਦਾ' ਦੇ ਲੇਖਕ ਤੇ ਡਾਇਰੈਕਟਰ ਪਵਨ ਕੇ ਰਵੀ ਅਤੇ ਫਿਲਮ ਦੇ ਕਲਾਕਾਰਾਂ ਨੇ ਇੱਥੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਫਿਲਮ ਦਾ ਸ਼ੁੱਭ-ਮਹੂਰਤ ਕੀਤਾ। ਇਸ ਮੌਕੇ ਫਿਲਮ ਦੇ ਪ੍ਰਰੋਡਿਊਸਰ ਅਮਰਜੀਤ ਸਿੰਘ ਅਤੇ ਕਲਾਕਾਰ ਸਤਨਾਮ ਕੌਰ, ਕਾਸਮ ਅਲੀ, ਭਜਨ ਸਿੰਘ ਸਮਾਘ, ਗੁਰਨੂਰ ਸੇਖੋਂ, ਪੁਸ਼ਪਿੰਦਰ ਸਿੰਘ ਬੱਬੀ, ਹੈਪੀ ਬਾਹੀਆ, ਕਾਕਾ ਧਨੌਲਾ , ਮੋਨਿਕਾ ਰਾਣੀ, ਕਰਮਜੀਤ ਕੌਰ, ਬਲਜਿੰਦਰ ਘਾਰੂ, ਲਾਲੀ ਸਮਾਉਂ, ਹਰਪਾਲ ਬਾਰੂ ਤੋਂ ਇਲਾਵਾ ਬਾਲ ਕਲਾਕਾਰ ਅਗਮਪ੍ਰਰੀਤ ਕੌਰ ਅਤੇ ਹਰਕੀਰਤ ਸਿੰਘ ਵੀ ਹਾਜ਼ਰ ਸਨ। ਫਿਲਮ ਦੇ ਪ੍ਰਰੋਡਿਊਸਰ ਅਮਰਜੀਤ ਸਿੰਘ ਨੇ ਦੱਸਿਆ ਕਿ 'ਨਵ ਫਿਲਮ ਪ੍ਰਰੋਡਕਸ਼ਨ' ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਬੱਚਿਆਂ ਨੂੰ ਅਗਵਾ ਕਰਨ ਦੇ ਵਿਸ਼ੇ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸਤੋਂ ਪਹਿਲਾਂ 40 ਤੋਂ ਵਧੇਰੇ ਟੈਲੀ ਫਿਲਮਾਂ ਬਣਾ ਚੁੱਕੇ ਹਾਂ। ਇਸ ਫਿਲਮ ਵਿੱਚ ਮੁੱਖ ਰੋਲ ਪਵਨ ਕੇ ਰਵੀ ਦਾ ਹੋਵੇਗਾ ਅਤੇ ਇਸ ਦੀ ਸ਼ੂਟਿੰਗ ਵਧੇਰੇ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਹੋਵੇਗੀ। ਇਹ ਫਿਲਮ ਵਿੱਚ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਕਮੇਡੀ, ਡਾਂਸ ਅਤੇ ਗੀਤ ਸੰਗੀਤ ਵੀ ਹੋਵੇਗਾ। ਇਹ ਫਿਲਮ ਬਹੁਤ ਜਲਦ ਤਿਆਰ ਕਰਕੇ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਰਲੀਜ ਕਰ ਦਿੱਤੀ ਜਾਵੇਗੀ।