ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : 'ਪੰਜਾਬੀ ਜਾਗਰਣ' ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਚਲਾਈ ਜਾ ਰਹੀ ਮਹਾਂ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਪੰਜ ਸਕੂਲਾਂ 'ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ। ਇਸ ਦੌਰਾਨ ਸਕੂਲਾਂ ਦੇ ਪਿੰ੍ਸੀਪਲ, ਮੁੱਖ ਅਧਿਆਪਕ ਤੇ ਹੋਰਨਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਉਂਦਿਆਂ ਨਿਯਮਾਂ ਦਾ ਪਾਲਣ ਕਰਨ ਲਈ ਪੇ੍ਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਧੁੰਦ 'ਚ ਵਾਹਨ ਚਲਾਉਂਦੇ ਸਮੇਂ ਵਾਹਨ ਹਮੇਸ਼ਾ ਹੌਲੀ ਗਤੀ ਰੱਖੋ। ਸੜਕ 'ਤੇ ਕਈ ਵਾਰ ਕੋਈ ਪਸ਼ੂ ਤੁਹਾਡੇ ਵਾਹਨ ਦੇ ਅੱਗੇ ਆ ਸਕਦਾ ਹੈ, ਜੇ ਵਾਹਨ ਦੀ ਗਤੀ ਘੱਟ ਹੋਵੇਗੀ ਤਾਂ ਉਸਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਹਾਦਸੇ ਤੋਂ ਬਚਾਅ ਹੋ ਸਕੇਗਾ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਵਾਹਨ ਨਾ ਚਲਾਵੇ। ਵਾਹਨ ਚਲਾਉਣ ਤੋਂ ਪਹਿਲਾਂ ਇਸਦੀ ਪੂਰੀ ਟੇ੍ਨਿੰਗ ਲਈ ਜਾਵੇ। ਵਾਹਨ 'ਤੇ ਰਿਫੈਲਕਟਰ ਲਗਾ ਕੇ ਰੱਖੋ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾ ਕੇ ਰੱਖੋ। ਕਾਰ ਚਲਾਉਂਦੇ ਸਮੇਂ ਸੀਟ ਬੈਲਟ ਜ਼ਰੂਰ ਲਗਾਓ ਤਾਂ ਜੋ ਹਾਦਸਾ ਹੋਣ ਦੀ ਸੂਰਤ 'ਚ ਸੱਟ ਲੱਗਣ ਤੋਂ ਬਚਾਅ ਰਹੇ।

ਇਸ ਦੌਰਾਨ ਸਕੂਲਾਂ 'ਚ 2200 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਇਆ ਗਿਆ ਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਪੇ੍ਰਿਤ ਕੀਤਾ। ਸਰਕਾਰੀ ਹਾਈ ਸਮਾਰਟ ਸਕੂਲ ਧੂਲਕੋਟ ਵਿਖੇ ਮੁੱਖ ਅਧਿਆਪਕਾ ਰਵਿੰਦਰ ਕੌਰ, ਅਧਿਆਪਕਾ ਮਨਪ੍ਰਰੀਤ ਕੌਰ ਅਤੇ ਰਸ਼ਪਾਲ ਸਿੰਘ ਸਾਇੰਸ ਮਾਸਟਰ, ਸ਼ਹੀਦ ਫਲਾਈਟ ਲੈਫਟੀਨੈਟ ਮੰਨੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਵਿਖੇ ਪਿੰ੍ਸੀਪਲ ਗੋਪਾਲ ਸਿੰਘ, ਲੈਕਰਚਾਰ ਜਸਵਿੰਦਰ ਸਿੰਘ ਦੁੱਗਲ ਤੇ ਲੈਕਚਰਾਰ ਅਜੀਤ ਪਾਲ ਸਿੰਘ, ਸਰਕਾਰੀ ਹਾਈ ਸਕੂਲ ਵੜਿੰਗ ਵਿਖੇ ਨੀਰਜ ਕੁਮਾਰ ਐਸਐਸ ਮਾਸਟਰ, ਐੱਚਐੱਮ ਸੰਨੀ ਕੁਮਾਰ ਗਰਗ ਤੇ ਸਟਾਫ਼ ਬਲਜਿੰਦਰ ਸਿੰਘ, ਸਰਵਜੋਤ ਕੌਰ, ਹਰਪ੍ਰਰੀਤ ਕੌਰ, ਅੰਮਿ੍ਤਵੀਰ ਕੌਰ, ਤਜਿੰਦਰਪਾਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਵਿਖੇ ਪੰਜਾਬੀ ਅਧਿਆਪਕ ਨਛੱਤਰ ਸਿੰਘ ਅਤੇ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ ਵਿਖੇ ਹਿੰਦੀ ਮਾਸਟਰ ਅਮਰ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ।