ਜਗਸੀਰ ਛੱਤਿਆਣਾ, ਗਿੱਦੜਬਾਹਾ : ਸਰਕਾਰੀ ਹਾਈ ਸਕੂਲ ਹੁਸਨਰ ਵਿਖੇ ਬੀਤੇ ਦਿਨੀਂ ਮੁੱਖ ਅਧਿਆਪਕਾ ਰੇਖਾ ਰਾਣੀ ਅਤੇ ਵਣ ਮੰਡਲ ਵਿਸਥਾਰ ਵਿਭਾਗ ਬਲਾਕ ਗਿੱਦੜਬਾਹਾ ਦੇ ਅਫ਼ਸਰ ਮਨਪ੍ਰਰੀਤ ਸਿੰਘ ਵੱਲੋਂ ਸਕੂਲ ਅਧਿਆਪਕਾਂ, ਵਣ ਗਾਰਡ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੰਕਟਮਈ ਦਿਵਸ ਮਨਾਇਆ। ਇਸ ਮੌਕੇ ਵਾਤਾਵਰਣ ਪਰਿਵਰਤਨ ਕਾਰਨ ਅਲੋਪ ਹੋ ਰਹੇ ਪੌਦੇ ਤੇ ਜੀਵਾਂ ਨੂੰ ਬਚਾਉਣ 'ਤੇ ਚਰਚਾ ਕੀਤੀ ਗਈ ਅਤੇ ਇਨ੍ਹਾਂ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵਾਤਾਵਰਣ ਨੂੰ ਹਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰਰੇਰਿਤ ਕੀਤਾ ਗਿਆ। ਇਸ ਮੌਕੇ ਚੱਲ ਰਹੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ। ਇਸ ਸੰਕਟ ਦੌਰਾਨ ਸੁਰੱਖਿਆ ਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਮਾਸਕ ਵੰਡੇ ਗਏ।