ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਬਾਬਾ ਸਾਈਂ ਸਪੋਰਟਸ ਕਲੱਬ ਝਬੇਲਵਾਲੀ ਵੱਲੋਂ ਇੰਦਰਜੀਤ ਸਿੰਘ ਤੇ ਰਾਜਾ ਕੈਨੇਡਾ, ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ 16ਵੇਂ ਕਬੱਡੀ ਪੇਂਡੂ ਖੇਡ ਮੇਲੇ ਦਾ ਪੋਸਟਰ ਰਾਹੁਲ ਗਾਗੀ ਜੋਸ਼ੀ ਪ੍ਧਾਨ, ਸੂਬਾ ਭੁੱਲਰ ਖ਼ਜਾਨਚੀ, ਲਛਮਣ ਚੰਦ ਜੋਸ਼ੀ ਪੀਟੀ ਸਾਬਕਾ ਸਰਪੰਚ, ਰਾਜੂ ਬਰਾੜ, ਜਸ ਭੁੱਲਰ, ਨੰਬਰਦਾਰ ਬਿੰਦਰਪਾਲ ਜੋਸ਼ੀ, ਕੀਪਾ ਭੁੱਲਰ, ਅਰਸ਼ ਜੋਸ਼ੀ, ਭਿੰਦਾ ਭੁੱਲਰ ਵੱਲੋਂ ਜਾਰੀ ਕੀਤਾ ਗਿਆ। ਕਲੱਬ ਪ੍ਧਾਨ ਰਾਹੁਲ ਗਾਗੀ, ਪੀਟੀ ਸਾਬਕਾ ਸਰਪੰਚ ਨੇ ਜਾਣਕਾਰੀ ਦੌਰਾਨ ਦੱਸਿਆ ਇਸ ਤਿੰਨ ਕਬੱਡੀ ਪੇਂਡੂ ਖੇਡ ਮੇਲੇ ਦੇ ਪਹਿਲੇ ਦਿਨ 15 ਫ਼ਰਵਰੀ ਨੂੰ ਕਰਵਾਏ ਜਾਣੇ 75 ਕਿਲੋ ਵਰਗ ਦੇ ਕਬੱਡੀ ਮੁਕਾਬਲਿਆਂ ਦੀ ਜੇਤੂ ਟੀਮ ਨੂੰ 15 ਹਜ਼ਾਰ ਤੇ ਉਪ ਜੇਤੂ ਟੀਮ ਨੂੰ 7500 ਰੁਪਏ ਜਦਕਿ 55 ਕਿਲੋ ਵਰਗ ਦੇ ਮੁਕਾਬਲਿਆਂ ਦੀ ਜੇਤੂ ਟੀਮ ਨੂੰ 5100 ਅਤੇ ਉਪ ਜੇਤੂ ਰਹੀ ਟੀਮ ਨੂੰ 3100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸਤੋਂ ਇਲਾਵਾ ਤਾਸ਼ ਸੀਪ ਮੁਕਾਬਲਿਆਂ 'ਚ ਜੇਤੂ ਖਿਡਾਰੀ ਨੂੰ 2100, ਉਪ ਜੇਤੂ ਨੂੰ 1500 ਰੁਪਏ ਦਿੱਤੇ ਜਾਣਗੇ। ਅਗਲੇ ਦਿਨ 16 ਫ਼ਰਵਰੀ ਨੂੰ ਹੋਣ ਵਾਲੇ ਟਰਾਲੀ ਬੈਕ ਮੁਕਾਬਲਿਆਂ ਵਿੱਚ ਵਿਜੇਤਾ ਖਿਡਾਰੀ ਨੂੰ 2100 ਅਤੇ ਉਪ ਜੇਤੂ ਨੂੰ 1500 ਰੁਪਏ, ਟਰੈਕਟਰ ਟੋਚਨ ਮੁਕਾਬਲਿਆਂ ਦੇ ਜੇਤੂ ਖਿਡਾਰੀ ਨੂੰ 31 ਹਜ਼ਾਰ ਰੁਪਏ, ਉਪ ਜੇਤੂ ਖਿਡਾਰੀ ਨੂੰ 15 ਹਜ਼ਾਰ ਤੇ ਤੀਸਰਾ ਸਥਾਨ ਪ੍ਾਪਤ ਕਰਨ ਵਾਲੇ ਖਿਡਾਰੀ ਨੂੰ 6100 ਰੁਪਏ ਦਿੱਤੇ ਜਾਣਗੇ। ਇਸਤੋਂ ਉਪਰੰਤ ਹੈਪੀ ਮਾਹਲਾ ਆਪਣੇ ਸਟੰਟ ਵੀ ਦਿਖਾਉਣਗੇ। ਇਸ ਖੇਡ ਮੇਲੇ ਦੌਰਾਨ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਣਗੇ। ਅੰਤਿਮ ਦਿਨ 17 ਫ਼ਰਵਰੀ ਨੂੰ ਖੁੱਲ੍ਹਾ ਅਖਾੜਾ ਵੀ ਲੱਗੇਗਾ ਜਿਸ ਵਿੱਚ ਪਿ੍ੰਸ ਰੰਧਾਵਾ-ਰੰਮੀ ਰੰਧਾਵਾ, ਜਸਵਿੰਦਰ ਬਰਾੜ, ਕਰਤਾਰ ਰਮਲਾ-ਬੀਬਾ ਨਵਜੋਤ ਰਾਣੀ ਪਹੁੰਚ ਕੇ ਦਰਸ਼ਕਾਂ ਦਾ ਮਨੋਰੰਜਨ ਕਰਣਗੇ।