ਪੱਤਰਕਾਰ ਪਰਮਜੀਤ ਸਿੰਘ ਸੋਨੂੰ ਬੇਦੀ ਸੜਕ ਹਾਦਸੇ ’ਚ ਜ਼ਖ਼ਮੀ
ਪੱਤਰਕਾਰ ਪਰਮਜੀਤ ਸਿੰਘ ਸੋਨੂੰ ਬੇਦੀ ਸੜ੍ਹਕ ਹਾਦਸੇ ’ਚ ਗੰਭੀਰ ਜਖ਼ਮੀ
Publish Date: Tue, 09 Dec 2025 05:10 PM (IST)
Updated Date: Tue, 09 Dec 2025 05:12 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਾਸੀ ਪੱਤਰਕਾਰ ਪਰਮਜੀਤ ਸਿੰਘ ਬੇਦੀ ਇਲੈਕਟ੍ਰੋਨਿਕ ਮੀਡੀਆ ਗਰੁੱਪ ਦੇ ਚੇਅਰਮੈਨ ਜੋ ਹਰ ਰੋਜ਼ ਦੀ ਤਰ੍ਹਾਂ ਬਠਿੰਡਾ ਤੋਂ ਆਪਣੇ ਛੋਟੇ ਹਾਥੀ ’ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਵਾਪਸ ਆ ਰਹੇ ਸਨ ਤਾਂ ਬੁਢਲਾਡਾ ਦੇ ਨਜ਼ਦੀਕ ਉਨ੍ਹਾਂ ਦੀ ਟੱਕਰ ਇੱਕ ਐਸਟ੍ਰੋ ਕਾਰ ਪੀਬੀ 03 ਬੀਐਨ 0151 ਨਾਲ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ ਤੇ ਡਰਾਈਵਿੰਗ ਕਰ ਰਹੇ ਪਰਜੀਤ ਸਿੰਘ ਸੋਨੂੰ ਬੇਦੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਸੜ੍ਹਕੀ ਹਾਦਸੇ ’ਚ ਪਰਜੀਤ ਸਿੰਘ ਬੇਦੀ ਆਪਣੀ ਲੱਤ ਗਵਾ ਚੁੱਕੇ ਹਨ ਤੇ ਜਖ਼ਮੀ ਹਾਲਤ ’ਚ ਉਨ੍ਹਾਂ ਨੂੰ ਸਹਾਰਾ ਕਲੱਬ ਵੱਲੋਂ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਰਤੱਖ ਦਰਸ਼ੀਆਂ ਤੇ ਜੇਰੇ ਇਲਾਜ਼ ਸੋਨੂੰ ਬੇਦੀ ਅਨੁਸਾਰ ਇਹ ਹਾਦਸਾ ਉਕਤ ਕਾਰ ਦੀ ਓਵਰ ਸਪੀਡ ਕਾਰਨ ਵਾਪਰਿਆ ਤੇ ਗੱਡੀ ਦੇ ਏਅਰਬੈਗ ਖੁੱਲਣ ਕਾਰਨ ਜਿਥੇ ਕਾਰ ਸਵਾਰਾਂ ਦੀ ਜਾਨ ਦਾ ਬਚਾਅ ਹੋ ਗਿਆ ਉਥੇ ਹੀ ਪਰਮਜੀਤ ਸਿੰਘ ਸੋਨੂੰ ਬੇਦੀ ਬੁਰ੍ਹੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਤੇ ਛੋਟਾ ਹਾਥੀ ਵੀ ਚਕਨਾਚੂਰ ਹੋ ਗਿਆ ਹੈ। ਫਿਲਹਾਲ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਠਿੰਡਾ ਵਿਖੇ ਜ਼ੇਰੇ ਇਲਾਜ਼ ਪਰਮਜੀਤ ਸਿੰਘ ਸੋਨੂੰ ਬੇਦੀ ਦਾ ਹਾਲ ਜਾਨਣ ਲਈ ਮੁਕਤੀਸਰ ਪੱਤਰਕਾਰ ਏਕਤਾ ਮੰਚ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਭਜਨ ਸਿੰਘ ਸਮਾਘ, ਅਸ਼ਫਾਕ ਢੁੱਡੀ, ਪੱਤਰਕਾਰ ਬੂਟਾ ਸਿੰਘ ਤੇ ਇਲੈਕਟ੍ਰੋਨਿਕ ਮੀਡੀਆ ਗਰੁੱਪ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ, ਸਰਪ੍ਰਸਤ ਸੋਨੂੰ ਖੇੜਾ, ਪ੍ਰੈਸ ਸਕੱਤਰ ਬਲਕਰਨ ਸਿੰਘ ਕੌਲਧਾਰ, ਵਾਇਸ ਪ੍ਰਧਾਨ ਬਲਵੰਤ ਸਿੰਘ ਸੰਮੇਵਾਲੀ, ਜਸਪ੍ਰੀਤ ਸਿੰਘ 360 ਡਿਗਰੀ, ਵਿਸ਼ਾਲ ਕੁਮਾਰ ਗੋਲਡੀ, ਜਸਵਿੰਦਰ ਬਾਬਾ ਵਿਸੇਸ਼ ਤੌਰ ’ਤੇ ਬਠਿੰਡਾ ਵਿਖੇ ਪੁੱਜੇ।