ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਤੀ ਸੰਸਥਾਨ ਵੱਲੋਂ ਤਾਜ ਪੈਲੇਸ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਦੇ ਪੋ੍ਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਗੁਰੂਦੇਵ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਬ੍ਹਮ ਨਿਸ਼ਠਾ ਭਾਰਤੀ ਨੇ ਭਗਵਾਨ ਸ੍ਰੀ ਕਿ੍ਰਸ਼ਨ ਦੀਆਂ ਦਿਵਯ ਲੀਲਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਕਿ੍ਰਸ਼ਨ ਦਾ ਮੱਖਣ ਚੁਰਾਉਣਾ, ਮਟਕੀ ਫੋੜਨਾ ਇਹ ਸਭ ਕੌਤਕ ਭਗਤਾਂ ਦੇ ਜੀਵਨ ਦੇ ਸਾਰ ਨੂੰ ਦਰਸਾਉਂਦੇ ਹਨ। ਸ੍ਰੀ ਕਿ੍ਰਸ਼ਨ ਸੰਪੂਰਨਤਾ ਦੇ ਸਾਕਾਰ ਰੂਪ ਸਨ। ਉਨਾਂ੍ਹ 'ਚ ਪੇ੍ਮ ਰਸ ਵੀ ਸੀ ਤੇ ਵੈਰਾਗ ਦੀ ਜਵਾਲਾ ਵੀ। ਸ੍ਰੀ ਕਿ੍ਰਸ਼ਨ ਇੱਕ ਐਸਾ ਅਲੌਕਿਕ ਵਿਅਕਤਿਤਵ ਹਨ, ਜਿਨਾਂ੍ਹ ਨੂੰ ਕਿਸੇ ਇੱਕ ਪਰਿਭਾਸ਼ਾ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਇਹ ਹੀ ਤਾਂ ਹਨ ਜਿਨਾਂ੍ਹ ਨੇ ਇੱਕ ਪਾਸੇ ਗੋਪੀਆਂ ਦੇ ਰਾਹੀਂ ਪੇ੍ਮ ਭਗਤੀ ਤੇ ਵੈਰਾਗ ਦੀ ਧਾਰਾ ਪ੍ਰਵਾਹਿਤ ਕੀਤੀ ਤੇ ਦੂਜੇ ਪਾਸੇ ਸਾਰੇ ਉਪਨਿਸ਼ਦਾਂ ਦਾ ਨਿਚੋੜ ਕੱਢ ਕੇ ਗੀਤਾ ਰੂਪੀ ਅੰਮਿ੍ਤ ਸੰਪੂਰਨ ਮਨੁੱਖ ਜਾਤੀ ਨੂੰ ਦਿੱਤਾ। ਸ੍ਰੀ ਕਿ੍ਰਸ਼ਨ ਪੇ੍ਮ ਤੇ ਅਧਿਆਤਮਿਕ ਗਿਆਨ ਦਾ ਮੇਲ ਹਨ। ਭਗਵਾਨ ਸ੍ਰੀ ਕਿ੍ਰਸ਼ਨ ਦੀਆਂ ਸਾਰੀਆਂ ਲੀਲਾਵਾਂ ਤੇ ਕੌਤਕ ਦਿਵਯ ਤੇ ਅਲੌਕਿਕ ਹਨ। ਉਨਾਂ੍ਹ ਨੂੰ ਤੇ ਉਨਾਂ੍ਹ ਦੀਆਂ ਲੀਲਾਵਾਂ ਪਿੱਛੇ ਲੁਕੇ ਹੋਏ ਗੂੜ੍ਹੇ ਰਹੱਸਾਂ ਨੂੰ ਲੌਕਿਕ ਬੁੱਧੀ ਦੁਆਰਾ ਨਹੀਂ ਸਮਿਝਆ ਜਾ ਸਕਦਾ। ਉਨਾਂ੍ਹ ਨੂੰ ਸਮਝਣ ਦੇ ਲਈ ਬ੍ਹਮ ਗਿਆਨ ਹੀ ਇੱਕ ਕੂੰਜੀ ਹੈ ਇਸ ਲਈ ਜੇਕਰ ਤੁਸੀਂ ਜਨਮ ਅਸ਼ਟਮੀ ਦੇ ਇਸ ਮਹਾਨ ਦਿਹਾੜੇ ਨੂੰ ਸਹੀ ਅਰਥਾਂ 'ਚ ਮਨਾਉਣਾ ਚਾਹੁੰਦੇ ਹੋ ਤਾਂ ਭਗਵਾਨ ਸ੍ਰੀ ਕਿ੍ਰਸ਼ਨ ਵਰਗੇ ਅਵਤਾਰੀ ਯੁੱਗ ਪੁਰਸ਼ ਨੂੰ ਬ੍ਹਮ ਗਿਆਨ ਦੁਆਰਾ ਜਾਣਨ ਦੀ ਕੋਸ਼ਿਸ਼ ਕਰੋ ਫਿਰ ਹੀ ਸਹੀ ਅਰਥਾਂ 'ਚ ਸਾਡਾ ਇਹ ਤਿਉਹਾਰ ਮਨਾਉਣਾ ਸਫਲ ਹੈ।