ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਹਰ ਸਾਲ ਦੀ ਤਰਾਂ੍ਹ ਜੈ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਸ਼ੇਸ਼ ਤੌਰ 'ਤੇ ਪਹੁੰਚਕੇ ਦਰਬਾਰ 'ਤੇ ਮੱਥਾ ਟੇਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਕੋਚਾ ਨੇ ਆਖਿਆ ਕਿ ਹਰ ਸਾਲ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ। ਉਨਾਂ੍ਹ ਕਿਹਾ ਕਿ ਜਾਗਰਣ ਸਬੰਧੀ 17 ਅਕਤੂਬਰ ਨੂੰ ਸ਼੍ਰੀ ਰਾਵਤਸਰ ਧਾਮ ਤੋਂ ਜੋਤੀ ਆਗਮਨ 'ਤੇ ਸ਼ੋਭਾ ਯਾਤਰਾ ਕੱਢੀ ਗਈ ਸੀ ਜੋ ਕਿ ਮੰਦਰ ਵਿਖੇ ਸਥਾਪਿਤ ਕੀਤੀ ਗਈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਸ਼ਾਹ ਸਿਸਟਰ, ਗਗਨ ਮਸਤਾਨਾ ਤੇ ਕਾਲੀ ਰਾਵਣ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ 'ਤ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਸੁਸਾਇਟੀ ਵੱਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਸੁਸਾਇਟੀ ਵੱਲੋਂ ਹਰ ਸਾਲ ਇਸ ਜਾਗਰਣ ਦਾ ਆਯੋਜਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ ਤੇ ਲੋੜਵੰਦਾਂ ਨੂੰ ਰਾਸ਼ਨ ਸਮੱਗਰੀ ਤੇ ਹੋਰ ਅਨੇਕ ਕੰਮਾਂ 'ਚ ਵੀ ਯੋਗਦਾਨ ਪਾਇਆ ਜਾਂਦਾ ਹੈ। ਉਨਾਂ੍ਹ ਕਿਹਾ ਕਿ ਪ੍ਰਧਾਨ ਨਰੇਸ਼ ਕੋਚਾ ਤੇ ਉਨਾਂ੍ਹ ਦੀ ਸਮੁੱਚੀ ਟੀਮ ਸਮਾਜ ਸੇਵਾ ਦਾ ਕੰਮਾਂ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸ ਮੌਕੇ ਬਾਬਾ ਜੀ ਦਾ ਸਜਿਆ ਦਰਬਾਰ ਖਿੱਚ ਦਾ ਕੇਂਦਰ ਰਿਹਾ। ਪੂਰੇ ਮੰਦਿਰ ਪਰਿਸਰ ਤੇ ਪੂਰੀ ਮੰਡੀ ਨੂੰ ਰੰਗ ਬਿਰੰਗੀ ਲਾਈਟਾਂ ਨਾਲ ਸਜਾਇਆ ਗਿਆ। ਜਾਗਰਣ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਤੇ ਸਮੁੱਚੀ ਸੁਸਾਇਟੀ ਦੇ ਅਹੁਦੇਦਾਰਾਂ ਦੇ ਸੇਵਾਦਾਰਾਂ ਵੱਲੋਂ ਵੱਖ ਵੱਖ ਪਾਰਟੀਆਂ ਤੋਂ ਆਏ ਸਿਆਸੀ ਲੀਡਰ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਅਤੁੱਟ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ। ਜਾਗਰਣ ਦੌਰਾਨ ਸਟੇਜ ਦੀ ਭੂਮਿਕਾ ਸੁਰਿੰਦਰ ਖੇੜਾ ਵੱਲੋਂ ਬਖੂਬੀ ਨਿਭਾਈ ਗਈ।