ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੈਨੇਡਾ ਦੇ ਵਿਜ਼ਿਟਰ ਵੀਜ਼ਾ (ਟੈਂਪਰੇਰੀ ਰੈਜ਼ੀਡੈਂਟ ਵੀਜ਼ਾ) ਦੀ ਅਰਜ਼ੀ ਫੀਸ ਸਿਰਫ 5200 ਰੁਪਏ ਹੈ। ਇਸ ਲਈ ਅਪਲਾਈ ਕਰਦੇ ਸਮੇਂ ਲੋਕ ਇਨ੍ਹਾਂ ਤੱਥਾਂ ਦਾ ਖਿਆਲ ਰੱਖਣ। ਕਾਊਂਸਲ ਜਨਰਲ ਆਫ ਕੈਨੇਡਾ, ਚੰਡੀਗੜ੍ਹ ਪਾਸੋਂ ਪੱਤਰ ਦੇ ਹਵਾਲੇ ਨਾਲ ਉਪਰੋਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਕੈਨੇਡਾ ਦੇ ਵੀਜ਼ੇ ਲਈ ਅਰਜ਼ੀ ਫੀਸ 5200 ਰੁਪਏ ਹੈ। ਕਈ ਇਮੀਗ੍ਰੇਸ਼ਨ ਏਜੰਟ ਅਰਜ਼ੀ ਫੀਸ ਦੇ ਨਾਮ 'ਤੇ ਇਸ ਤੋਂ ਵੱਧ ਪੈਸੇ ਲੈਂਦੇ ਹਨ, ਇਸ ਲਈ ਆਪÎਣੇ ਪੈਸੇ ਜਾਇਆ ਨਾ ਕਰੋ। ਅਰਜ਼ੀ ਦੇਣ ਦੇ ਹੋਰ ਵੀ ਰਸਤੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਵੀਜ਼ੇ ਲਈ ਅਪਲਾਈ ਕਰਨ ਵਾਸਤੇ ਜਾਂ ਹੋਰ ਜਾਣਕਾਰੀ ਕੈਨੇਡਾ ਦੀ ਸਰਕਾਰੀ ਵੈਬਸਾਈਟ ਤੋਂ ਪ੍ਰਰਾਪਤ ਕੀਤੀ ਜਾ ਸਕਦੀ ਹੈ।