ਕ੍ਰਿਸ਼ਨ ਮਿੱਡਾ, ਮਲੋਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਕਲਾਸ ਦੇ ਨਤੀਜਿਆਂ 'ਚ ਸਾਇੰਸ ਗਰੁੱਪ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਹਰਜੀ ਰਾਮ ਮਲੋਟ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਰਮਨ ਕੁਮਾਰ ਨੇ 488/500 (97.6%) ਅੰਕ ਪ੍ਰਰਾਪਤ ਕਰਕੇ ਮਲੋਟ ਬਲਾਕ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਖੁਸ਼ਦੀਪ ਨੇ ਵਿਸ਼ੇਵਾਰ ਅੰਗਰੇਜ਼ੀ ਵਿੱਚ 100/100, ਪੰਜਾਬੀ ਵਿੱਚ 95/100, ਫਿਜਿਕਸ ਵਿੱਚ 99/100, ਕੈਮਿਸਟਰੀ ਵਿੱਚ 97/100, ਮੇਥ ਵਿੱਚ 97/100 ਅੰਕ ਪ੍ਰਰਾਪਤ ਕੀਤੇ ਹਨ। ਖੁਸ਼ਦੀਪ ਦੇ ਇਸ ਨਤੀਜੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਹੁਣ ਤੱਕ ਦੀ ਪੜ੍ਹਾਈ ਦੌਰਾਨ ਟਿਉਸ਼ਨ ਦਾ ਬਿਲਕੁਲ ਵੀ ਸਹਾਰਾ ਨਹੀਂ ਲਿਆ ਹੈ। ਖੁਸ਼ਦੀਪ ਦੇ ਇਸ ਨਤੀਜੇ ਨੇ ਸਕੂਲ ਅਤੇ ਉਸ ਦੇ ਮਾਤਾ ਪਿਤਾ ਦਾ ਨਾਮ ਰੋਸਨ ਕੀਤਾ ਹੈ। ਸਕੂਲ ਦੇ ਪਿੰ੍ਸੀਪਲ ਬਲਜੀਤ ਸਿੰਘ ਨੇ ਖੁਸ਼ਦੀਪ ਦਾ ਮੂੰਹ ਮਿੱਠਾ ਕਰਵਾ ਕਿ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਸਫ਼ਲਤਾ ਲਈ ਅਸੀਰਵਾਦ ਦਿੱਤਾ। ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ, ਲੈਕਚਰਾਰ ਸੁਰੇਸ਼ਠਾ, ਲੈਕਚਰਾਰ ਅਮਰਜੀਤ ਸਿੰਘ, ਮੈਡਮ ਅੰਜਲੀ, ਸੁਰੇਸ ਕੁਮਾਰ, ਮੈਡਮ ਪੂਨਮ ਅਤੇ ਸੰਜੀਵ ਅਹੂਜਾ ਵੱਲੋਂ ਖੁਸ਼ਦੀਪ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।