ਦਵਿੰਦਰ ਬਾਘਲਾ, ਦੋਦਾ : ਪਿੰਡ ਲੁਹਾਰਾ ਵਿਖੇ ਸਥਿਤ ਬਾਬਾ ਆਟੋ ਪੈਟਰੋਲ ਪੰਪ ਦੇ ਸੇਲਜ਼ਮੈਨ ਸੰਨੀ ਨੇ 22500 ਰੁਪਏ ਵਾਪਸ ਕਰਕੇ ਈਮਾਨਦਾਰੀ ਦਿਖਾਈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਦੋਦਾ ਨੇ ਕੁਝ ਦਿਨ ਪਹਿਲਾ ਆਪਣੇ ਟਰੈਕਟਰ ਵਿੱਚ 2500 ਰੁਪਏ ਦਾ ਤੇਲ ਪਵਾਇਆ ਸੀ ਅਤੇ ਤੇਲ ਦੇ ਰੁਪਏ ਆਨਲਾਇਨ ਟਰਾਂਸਫਰ ਕੀਤੇ ਸਨ ਪਰ ਗੁਰਵਿੰਦਰ ਸਿੰਘ ਨੇ 2500 ਦੀ ਜਗਾ 25000 ਰੁਪਏ ਆਨਲਾਈਨ ਟਰਾਂਸਫਰ ਕਰ ਦਿੱਤੇ। ਗੁਰਵਿੰਦਰ ਸਿੰਘ ਨੂੰ ਇਸ ਬਾਰੇ ਕੋਈ ਪਤਾ ਨਹੀ ਸੀ। ਸੈਲਜ਼ਮੈਨ ਨੂੰ ਹਿਸਾਬ ਕਰਨ ਤੇ ਇਸ ਬਾਰੇ ਪਤਾ ਲੱਗਿਆ ਪੜਤਾਲ ਕਰਨ ਤੇ ਸਹੀ ਹੱਕਦਾਰ ਨੂੰ 22500 ਰੁਪਏ ਵਾਪਸ ਕਰਕੇ ਈਮਾਨਦਾਰੀ ਦਿਖਾਈ। ਇਸ ਮੌਕੇ ਜਗਰੂਪ ਸਿੰਘ .ਤਰਸੇਮ ਸਿੰਘ ਆਦਿ ਮੌਜੂਦ ਸਨ।