ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੇ ਯਤਨਾ ਸਦਕਾ, ਗਗਨਦੀਪ ਸਿੰਘ (ਪੀਸੀਐਸ) ਅਤੇ ਅਸ਼ਵਨੀ ਅਰੋੜਾ (ਪੀਸੀਐਸ) ਸਹਾਇਕ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ 'ਚ ਡੀਸੀ ਕੰਪਲੈਕਸ ਵਿਖੇ ਹੋਮ ਆਇਸੋਲੇਸ਼ਨ ਕਾਲ ਸੈਂਟਰ 31 ਅਗਸਤ 2020 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਕੋਵਿਡ-19 ਪਾਜ਼ੇਟਿਵ ਕੇਸ ਜੋ ਘਰਾਂ 'ਚ ਇਕਾਂਤਵਾਸ ਕੀਤੇ ਹੋਏ ਹਨ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਮਸੀ ਡਾ. ਸੁਨੀਲ ਬਾਂਸਲ, ਕਾਲ ਸੈਂਟਰ ਇੰਚਾਰਜ ਜੋਗਿੰਦਰਪਾਲ, ਆਈਟੀ ਸੈੱਲ ਇੰਚਾਰਜ ਰਾਹੁਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਰੋਜ਼ਾਨਾ ਘਰਾਂ 'ਚ ਇਕਾਂਤਵਾਸ ਕੀਤੇ ਗਏ ਕੋਵਿਡ-19 ਪਾਜੇਟਿਵ ਮਰੀਜ਼ਾਂ ਦੀ ਸੂਚੀ ਕਾਲ ਸੈਂਟਰ ਤੇ ਪਹੁੰਚਾਈ ਜਾਂਦੀ ਹੈ, ਇਸ ਉਪਰੰਤ ਹੋਮ ਆਇਸੋਲੇਸ਼ਨ ਕਾਲ ਸੈਂਟਰ ਤੇ ਲਗਭਗ 20 ਅਧਿਆਪਕਾਂ ਵੱਲੋਂ ਮਰੀਜ਼ਾਂ ਦੇ ਹੋਮ ਆਇਸੋਲੇਸ਼ਨ 'ਚ ਰਹਿ ਰਹੇ ਕੋਵਿਡ-19 ਦੇ ਪਾਜੇਟਿਵ ਮਰੀਜ਼ਾਂ ਦੇ ਫੋਨ 'ਤੇ ਸੰਪਰਕ ਕਰਕੇ ਸਿਹਤ, ਆਕਸੀਜਨ, ਨਬਜ, ਤਕਲੀਫ ਤੇ ਹੋਰ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਰਾਪਤ ਕੀਤੀ ਜਾਂਦੀ ਹੈ। ਡਾਕਟਰੀ ਸਲਾਹ, ਡਾਕਟਰੀ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗੱਲਬਾਤ ਮਾਹਿਰ ਡਾਕਟਰ ਨਾਲ ਕਾਰਵਾਈ ਜਾਂਦੀ ਹੈ। ਐਮਰਜੈਸੀ ਹਾਲਤਾਂ ਵਿੱਚ ਹੈਲਪ ਲਾਈਨ ਨੰ: 104, 108, 01633-262664, 77197-09696, 77197-71671 ਤੇ ਸੰਪਰਕ ਕਰਨ ਲਈ ਨੰਬਰ ਨੋਟ ਕਰਵਾਏ ਜਾਂਦੇ ਹਨ। ਘਰ 'ਚ ਰਹਿੰਦੇ ਹੋਏ ਇਲਾਜ ਕਰਨ ਲਈ ਹੋਰ ਨੁਕਤਿਆਂ ਦੇ ਨਾਲ-ਨਾਲ ਰੋਜ਼ਾਨਾ 6 ਮਿੰਟ ਦੀ ਸੈਰ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਸੈਰ ਕਰਨ ਨਾਲ ਸਿਹਤ ਅਤੇ ਸਰੀਰ ਵਿਚ ਆਕਸੀਜਨ ਲੈਵਲ ਦੀ 4 ਪ੍ਰਤੀਸ਼ਤ ਤੋਂ ਵੱਧ ਗਿਰਾਵਟ ਦਰਜ ਹੁੰਦੀ ਹੈ ਤਾਂ ਮਰੀਜ਼ ਨੂੰ ਨੇੜੇ ਦੇ ਸਰਕਾਰੀ ਹਸਪਤਾਲ 'ਚ ਪੁਹੰਚ ਕਰ ਕੇ ਆਪਣਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਹੋਮ ਆਇਸੋਲੇਸ਼ਨ ਕਾਲ ਸੈਂਟਰ ਇੰਚਾਰਜ ਅਤੇ ਟੀਮ ਵੱਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਆਪਣਾ ਟੈਸਟ ਕਰਵਾਉਣ ਸਮੇਂ ਸਹੀ ਨਾਮ, ਪਤਾ ਅਤੇ ਮੋਬਾਇਲ ਨੰਬਰ ਦਰਜ ਕਰਵਾਉਣ ਬਾਰੇ, ਡਾਕਟਰਾਂ ਦੀ ਸਲਾਹ ਨਾਲ ਦਵਾਈਆਂ ਖਾਣ ਬਾਰੇ, ਸਹੀ ਮਾਤਰਾ 'ਚ ਖੁਰਾਕ ਖਾਣ ਬਾਰੇ, ਕੋਰੋਨਾ ਮਹਾਮਾਰੀ ਦੇ ਬਚਾਓ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਪ੍ਰਰੇਰਿਤ ਕੀਤਾ ਜਾਂਦਾ ਹੈ। ਹੋਮ ਆਇਸੋਲੇਸ਼ਨ ਕਾਲ ਸੈਂਟਰ ਵਿਖੇ ਪ੍ਰਭੂਸ਼ਨ ਕੁਮਾਰ, ਸੰਜੇ ਕੁਮਾਰ, ਵਰਿੰਦਰ ਕੁਮਾਰ, ਜਸਪਾਲ ਕੰਪਿਊਟਰ ਫੈਕਲਟੀ, ਰਣਜੀਤ ਸਿੰਘ, ਰੋਹਿਤ ਕੁਮਾਰ ਕੰਪਿਊਟਰ ਆਪਰੇਟਰ ਅਤੇ ਸਿੱਖਿਆ ਵਿਭਾਗ ਦੇ ਲਗਭਗ 25 ਮਹਿਲਾ ਕਰਮਚਾਰੀ ਕੰਟਰੋਲ ਰੂਮ ਦੀ ਟੀਮ ਅਤੇ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਵੱਲੋਂ ਪੂਰਾ-ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।