ਕ੍ਰਿਸ਼ਨ ਮਿੱਡਾ, ਮਲੋਟ : ਡੀਏਵੀ ਕਾਲਜ ਮਲੋਟ ਵਿਖੇ ਹਿੰਦੀ ਵਿਭਾਗ ਦੇ ਮੁਖੀ ਡਾ. ਬ੍ਹਮਵੇਦ ਸ਼ਰਮਾ ਦੀ ਸੇਵਾ ਮੁਕਤੀ ਮੌਕੇ ਪਿੰ੍ਸੀਪਲ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਿੰ੍ਸੀਪਲ ਅਤੇ ਹੋਰ ਪੋ੍ਫੈਸਰ ਸਾਹਿਬਾਨਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਰਸਮੀ ਤੌਰ 'ਤੇ ਹੋਈ। ਉਪਰੰਤ ਡੀਏਵੀ ਗਾਇਨ ਰਾਹੀਂ ਇਸ ਸਮਾਗਮ ਦਾ ਆਰੰਭ ਹੋਇਆ। ਡਾ. ਬ੍ਹਮਵੇਦ ਸ਼ਰਮਾ ਦੀ ਬਹੁਪੱਖੀ ਸਖਸ਼ੀਅਤ ਤੇ ਚਾਨਣਾ ਪਾਉਂਦੇ ਹੋਏ ਪਿੰ੍ਸੀਪਲ ਸੁਭਾਸ਼ ਗੁਪਤਾ ਡਾ. ਅਰੁਣ ਕਾਲੜਾ, ਡਾ. ਮੁਕਤਾ ਮੁਟਨੇਜਾ ਡਾ. ਜਸਬੀਰ ਕੌਰ, ਪੋ੍. ਨਰਿੰਦਰ ਸ਼ਰਮਾ, ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਡਾ. ਇਕਬਾਲ ਸਿੰਘ, ਪੋ੍. ਸੁਖਦੇਵ ਰੰਧਾਵਾ (ਜਨਰਲ ਸਕੱਤਰ ਪੀਸੀਸੀਟੀਯੂ), ਪੋ੍. ਸੁਖਵਿੰਦਰ ਸਿੰਘ (ਜਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ), ਪਿੰ੍ਸੀਪਲ ਤਰਸੇਮ (ਸਿੰਘ ਸਿੱਖ ਨੈਸ਼ਨਲ ਕਾਲਜ, ਬੰਗਾ) ਅਤੇ ਬੇਟੀ ਨਿਸ਼ਠਾ ਨੇ ਉਨਾਂ੍ਹ ਨਾਲ ਸਾਂਝੇ ਕੀਤੇ ਪਲਾਂ ਬਾਰੇ ਦੱਸਿਆ। ਸਾਰੇ ਹੀ ਬੁਲਾਰਿਆਂ ਨੇ ਡਾ.ਬ੍ਹਮਵੇਦ ਸ਼ਰਮਾ ਦੁਆਰਾ ਹਿੰਦੀ ਵਿਭਾਗ ਅਤੇ ਸਮਾਜ ਸੇਵਾ ਵਿੱਚ ਪਾਏ ਵਡਮੁੱਲੇ ਯੋਗਦਾਨ 'ਤੇ ਚਰਚਾ ਕੀਤੀ। ਇਸ ਮੌਕੇ ਖਰੈਤੀ ਲਾਲ ਅਰੋੜਾ ਰਿਟਾਈਰਡ ਸਟੈਨੋ ਡੀਏਵੀ ਕਾਲਜ, ਮਲੋਟ ਦੁਆਰਾ ਡਾ. ਬ੍ਹਮਵੇਦ ਸ਼ਰਮਾ ਦੀ ਸੇਵਾ ਮੁਕਤੀ ਤੇ ਉਨਾਂ ਦੇ ਸਨਮਾਨ ਵਿੱਚ ਸੋਵੀਨਾਰ 'ਦਰਪਣ' ਪ੍ਰਕਾਸ਼ਿਤ ਕੀਤਾ। ਪੋ੍. ਰਿੰਪੂ ਭਠੇਜਾ ਨੇ ਮਾਣ-ਪੱਤਰ ਰਾਹੀਂ ਉਹਨਾਂ ਦੇ ਜੀਵਨ ਤੇ ਝਾਤ ਪਾਈ। ਸਮਾਗਮ ਦੌਰਾਨ ਡਾ.ਬ੍ਹਮਵੇਦ ਸ਼ਰਮਾ ਨੇ ਹਾਜ਼ਰੀਨ ਨਾਲ ਕਾਲਜ ਵਿਖੇ ਨਿਭਾਈ ਗਈ ਸੇਵਾ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮੈਨੇਜਮੈਂਟ, ਪਿੰ੍ਸੀਪਲ ਅਤੇ ਅਧਿਆਪਕ ਸਾਥੀਆਂ ਦੁਆਰਾ ਉਨਾਂ੍ਹ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ੍ਹ ਦੀ ਸੁਪਤਨੀ ਨੀਨਾ ਸ਼ਰਮਾ ਨੂੰ ਮਹਿਲਾ ਅਧਿਆਪਕਾਂ ਦੁਆਰਾ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਬੀਰ ਕੌਰ ਅਤੇ ਡਾ.ਮੁਕਤਾ ਮੁਟਨੇਜਾ ਨੇ ਨਿਭਾਈ। ਇਸ ਮੌਕੇ ਸਮੂਹ ਟੀਚਿੰਗ, ਨਾਨ-ਟੀਚਿੰਗ ਅਤੇ ਕਰਮਚਾਰੀ ਹਾਜ਼ਰ ਸਨ।