ਕ੍ਰਿਸ਼ਨ ਮਿੱਡਾ, ਮਲੋਟ : ਸ਼ੁੱਕਰਵਾਰ ਨੂੰ ਨੇੜਲੇ ਪਿੰਡ ਕੋਲਿਆਂ ਵਾਲੀ ਵਿਚ ਪਾਣੀ ਦੇ ਮਸਲੇ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ ਦੌਰਾਨ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਲੋਟ 'ਚ ਭਰਤੀ ਕਰਵਾਇਆ ਗਿਆ | ਖ਼ਬਰ ਲਿਖੇ ਜਾਣ ਤੱਕ ਡੀਐੱਸਪੀ ਬਲਕਾਰ ਸਿੰਘ ਮਾਮਲੇ ਦੀ ਪੜਤਾਲ ਕਰਲ ਲਈ ਜ਼ਖ਼ਮੀਆਂ ਨੂੰ ਮਿਲ ਕੇ ਗੱਲਬਾਤ ਕਰ ਰਹੇ ਸਨ |

ਦੂਜੇ ਪਾਸੇ ਹਸਪਤਾਲ ਵਿਚ ਜ਼ਖਮੀ ਜਗਪ੍ਰੀਤ ਸਿੰਘ (26) ਪੁੱਤਰ ਚਰਨਜੀਤ ਸਿੰਘ,ਰਣਜੀਤ ਸਿੰਘ (50) ਸਾਲ ਪੂੱਤਰ ਹਰਭਜਨ ਸਿੰਘ,ਸੁਖਦੀਪ ਸਿੰਘ (44) ਪੁੱਤਰ ਸੂਬਾ ਸਿੰਘ, ਮਹਾਵੀਰ ਸਿੰਘ (26) ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ (36) ਸਾਲ ਪੁੱਤਰ ਗੁਰਲਾਲ ਸਿੰਘ,ਪਵਨਪ੍ਰੀਤ (23) ਪੁੱਤਰ ਜੂਗਰਾਜ ਸਿੰਘ ਨੇ ਦੱਸਿਆ ਅੱਜ ਦੁਪਹਿਰ ਕਰੀਬ 1 ਵਜੇ ਅਪਣੇ ਖੇਤ 'ਚ ਬੈਠੇ ਸਨ । ਇਸੇ ਦੌਰਾਨ ਕੁਝ ਵਿਅਕਤੀ ਬੰਦੂਕਾਂ ਲੈ ਕੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ | ਜਿਸ ਵਿਚ ਉਕਤ 6 ਵਿਅਕਤੀ ਜ਼ਖਮੀ ਹੋ ਗਏ | ਡੀਐੱਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ 15 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Posted By: Shubham Kumar