ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਗਿੱਦੜਬਾਹਾ ਸਾਇਕਲ ਕਲੱਬ ਵੱਲੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 75 ਕਿਲੋਮੀਟਰ ਸਾਇਕਲ ਰਾਈਡ ਦਾ ਆਯੋਜਨ ਕੀਤਾ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਪੇ੍ਰਿਤ ਕਰਨ ਦੇ ਮਕਸਦ ਨਾਲ ਕਰਵਾਈ ਗਈ ਇਸ ਰਾਈਡ ਨੂੰ ਐਸਐਚਓ ਇੰਸਪੈਕਟਰ ਅੰਗਰੇਜ਼ ਕੁਮਾਰ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨਾਂ੍ਹ ਨਾਲ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਮੋਹਿਤ ਗਰਗ ਗੌਰਵ ਵੀ ਮੌਜੂਦ ਸਨ। ਇਸ ਮੌਕੇ ਐਸਐਚਓ ਇੰਸਪੈਕਟਰ ਅੰਗਰੇਜ਼ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਅਤੇ ਤੰਦਰੁਸਤ ਰਹਿਣ ਲਈ ਇਸ ਤਰਾਂ੍ਹ ਦੀਆਂ ਸਾਇਕਲ ਰਾਇਡ ਕਰਨੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਐਡਵੋਕੇਟ ਮੋਹਿਤ ਗਰਗ ਗੌਰਵ ਤੋਂ ਇਲਾਵਾ ਸੰਚਿਤ ਜੈਨ, ਹੈਪੀ ਅਹੁਜਾ, ਤਰੁਨ ਗਰਗ, ਰੀਡਰ ਨਿਰਮਲ ਸਿੰਘ, ਪਰਮਜੀਤ ਸਿੰਘ, ਅਜੇ ਗੋਇਲ, ਤਰੁਨ ਸਿੰਘਵੀ, ਰਵਿੰਦਰਪਾਲ ਸਿੰਘ, ਰਾਹੁਲ ਗਰਗ, ਨਵੀਨ ਦਿਉੜਾ, ਗੁਰਪ੍ਰਰੀਤ ਸਿੰਘ ਭੰਗੂ, ਭੁਪਿੰਦਰ ਸਿੰਘ ਆਦਿ ਵੀ ਮੌਜੂਦ ਸਨ।