ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਸੀਬੀਐਸਈ ਕਲਸਟਚਰ ਸਟੇਟ ਪੱਧਰੀ ਅੰਡਰ 19 ਵਰਗ ਦੇ 9 ਤੋਂ 12 ਅਕਤੂਬਰ ਤਕ ਗਿਆਨ ਜਯੋਤੀ ਸਕੂਲ ਮੋਹਾਲੀ ਵਿਖੇ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਮੁਕਾਬਲਿਆਂ 'ਚ ਗੁਰੂ ਗੋਬਿੰਦ ਪਬਲਿਕ ਸਕੂਲ ਮਡਾਹਰ ਕਲਾਂ ਦੀ ਟੀਮ ਨੇ ਪਿ੍ਰੰਸੀਪਲ ਨਵਦੀਪ ਕੌਰ ਟੁਰਨਾ ਅਤੇ ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ ਦੀ ਅਗਵਾਈ ਹੇਠ ਭਾਗ ਲਿਆ। ਜਿਸ 'ਚ ਜੀਜੀਐਸ ਦੀਆਂ ਖਿਡਾਰਨਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਅਤੇ ਵੱਖ ਵੱਖ ਟੀਮਾਂ ਖ਼ਿਲਾਫ਼ ਸਰਵਉਤਮ ਪ੍ਰਦਰਸ਼ਨ ਕਰਕੇ ਸਾਹਿਲਪ੍ਰਰੀਤ ਕੌਰ, ਬਬਲਦੀਪ ਕੌਰ, ਨਵਦੀਪ ਕੌਰ, ਮੋਹਕੀਰਤ ਕੌਰ, ਕਾਜਲਪ੍ਰਰੀਤ ਕੌਰ, ਹਰਮਨ ਸ਼ਰਮਾ, ਅੰਮਿ੍ਤਜੋਤ ਕੌਰ, ਹੁਸਨਪ੍ਰਰੀਤ ਕੌਰ ਨੇ ਦੂਸਰਾ ਸਥਾਨ ਪ੍ਰਰਾਪਤ ਕੀਤਾ। ਮੁਕਾਬਲਿਆਂ ਵਿੱਚ ਸਫ਼ਲਤਾ ਹਾਸਿਲ ਕਰਨ ਵਾਲਿਆਂ ਵਿੱਚੋਂ ਸਾਹਿਲਪ੍ਰਰੀਤ ਕੌਰ, ਬਬਦਨੀਪ ਕੌਰ ਅਤੇ ਕਾਜਲਪ੍ਰਰੀਤ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਪੁੱਜਣ 'ਤੇ ਪਿ੍ਰੰਸੀਪਲ ਨਵਦੀਪ ਕੌਰ ਟੁਰਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੱਧ ਤੋਂ ਵੱਧ ਗਤੀਵਿਧੀਆਂ ਸਰ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਦਾ ਸਟਾਫ਼, ਵਿਦਿਆਰਥੀ, ਬੱਚਿਆਂ ਦੇ ਮਾਪੇ ਅਤੇ ਕੋਲ ਕੁਲਵਿੰਦਰ ਸਿੰਘ ਵੜਿੰਗ ਆਦਿ ਵੀ ਹਾਜ਼ਰ ਸਨ।