ਅਮਨਦੀਪ ਮਹਿਰਾ, ਮਲੋਟ : ਮਲੋਟ ਦੇ ਇੰਜੀਨੀਅਰਿੰਗ ਕਾਲਜ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲਾਜੀ (ਮਿਮਿਟ), ਮਲੋਟ ਦੇ ਕਰਮਚਾਰੀਆਂ ਨੂੰ ਸਤੰਬਰ 2020 ਤੋਂ ਤਨਖਾਹ ਨਾ ਮਿਲਣ ਕਰਕੇ ਸੰਸਥਾ ਦੇ ਡਾਇਰੈਕਟਰ ਨੂੰ ਦੋ ਦਿਨ ਪਹਿਲਾਂ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ ਸੀ ਕਿ ਜੇਕਰ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਕੋਈ ਕੋੋਈ ਪੱਕਾ ਹੱਲ ਨਾ ਨਿਕਲਿਆ ਤਾਂ 26 ਨਵੰਬਰ ਤੋਂ ਲਗਾਤਾਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਹਿਤ ਪਹਿਲੇ ਦਿਨ ਮਿਮਿਟ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਦੇ ਸਪੁੱਤਰ ਅਮਨਪ੍ਰਰੀਤ ਸਿੰਘ ਭੱਟੀ ਵੀ ਪਹੁੰਚੇ ਤੇ ਗੇਟ ਰੈਲੀ ਕਰ ਰਹੇ ਕਰਮਚਾਰੀਆਂ ਦੀ ਸਮੱਸਿਆ ਨੂੰ ਸੁਣਿਆ। ਮਿਮਿਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਮੇਵਾ) ਵੱਲੋਂ ਰੁੱਕੀਆਂ ਤਨਖਾਹਾਂ ਜਾਰੀ ਕਰਨ ਤੇ ਅੱਗੇ ਤੋਂ ਤਨਖਾਹਾਂ ਦਾ ਸਥਾਈ ਹੱਲ ਅਤੇ ਰੈਗੂਲਰ ਗ੍ਾਂਟ ਚਾਲੂ ਕਰਨ ਲਈ ਇੱਕ ਮੰਗ ਪੱਤਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਦੇ ਨਾਮ 'ਤੇ ਅਮਨਪ੍ਰਰੀਤ ਸਿੰਘ ਭੱਟੀ ਨੂੰ ਦਿੱਤਾ ਗਿਆ। ਅਮਨਪ੍ਰਰੀਤ ਸਿੰਘ ਭੱਟੀ ਵੱਲੋਂ ਕਰਮਚਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਹਰ ਸੰਭਵ ਮਦਦ ਕਰਨ ਤੇ ਕਰਮਚਾਰੀਆਂ ਦੇ ਨਾਲ ਤੁਰਨ ਦਾ ਭਰੋਸਾ ਦਿਵਾਇਆ ਗਿਆ।

ਇਸ ਮੌਕੇ ਮਿਮਿਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਮੇਵਾ) ਦੇ ਜਨਰਲ ਸਕੱਤਰ ਪ੍ਰਰੇਮ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਕਰਮਚਾਰੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਤਨਖਾਹ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ, ਪਹਿਲਾਂ ਤਨਖਾਹ ਸਮੇਂ ਸਿਰ ਨਹੀਂ ਮਿਲ ਰਹੀ ਸੀ ਪਰ ਸਤੰਬਰ ਮਹੀਨੇ ਤੋਂ ਹੁਣ ਤੱਕ ਦੀ ਤਨਖਾਹ ਜਾਰੀ ਹੀ ਨਹੀਂ ਕੀਤੀ ਗਈ। ਜਿਸ ਕਰਕੇ ਸੰਸਥਾ ਦੇ ਕਰਮਚਾਰੀਆਂ 'ਚ ਕਾਫੀ ਰੋਸ ਹੈ। ਇਸ ਸਬੰਧੀ ਸਮੇਂ-ਸਮੇਂ ਤੇ ਵਿੱਤ ਮੰਤਰੀ ਪੰਜਾਬ, ਤਕਨੀਕੀ ਸਿੱਖਿਆ ਮੰਤਰੀ ਪੰੰਜਾਬ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ-ਕਮ-ਵਿਧਾਇਕ ਮਲੋਟ ਅਜਾਇਬ ਸਿੰਘ ਭੱਟੀ, ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਅਤੇ ਨੱਥੂ ਰਾਮ ਵਿਧਾਇਕ ਹਲਕਾ ਬੱਲੂਆਣਾ ਨੂੰ ਮਿਲ ਕੇ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਿਢਆ ਗਿਆ। ਪੰਜਾਬ ਸਰਕਾਰ ਵੱਲੋਂ ਵੀ ਇਸ ਸਬੰਧੀ ਕੋਈ ਹੱਲ ਨਹੀਂ ਕੱਿਢਆ ਜਾ ਰਿਹਾ ਜਿਸ ਕਰਕੇ ਮਜ਼ਬੂਰ ਹੋ ਕੇ ਕਰਮਚਾਰੀਆਂ ਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪਿਆ।