ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਜ਼ਿਲ੍ਹਾ 111ਦੇ ਪ੍ਰਧਾਨ ਐਲੀ ਡਾ. ਮਿੱਠੂ ਸਿੰਘ ਿਢੱਲੋਂ ਦੀ ਰਹਿਨੁਮਾਈ ਹੇਠ ਜੇਲ੍ਹ ਸੁਧਾਰ ਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਵੱਲੋ ਕੀਤਾ ਗਿਆ। ਡਾ. ਬਲਜੀਤ ਕੌਰ ਆਈ ਸਰਜਨ ਤੇ ਉਨ੍ਹਾਂ ਦੀ ਟੀਮ ਵੱਲੋਂ ਜੇਲ੍ਹ ਵਿਚ ਰਹਿ ਰਹੇ ਕੈਦੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ 111 ਦੇ ਜ਼ਿਲ੍ਹਾ ਉਪ ਗਵਰਨਰ 2 ਐਲੀ ਨਿਰੰਜਣ ਸਿੰਘ ਰੱਖਰਾ, ਐਲੀ ਡਾ. ਮਿੱਠੂ ਸਿੰਘ ਿਢੱਲੋਂ, ਐਲੀ ਅਰਵਿੰਦਰਪਾਲ ਸਿੰਘ ਬੱਬੂ, ਐਲੀ ਚਰਨਜੀਤ ਸਿੰਘ ਮਾਗਟਕੇਰ, ਐਲੀ ਰਜਿੰਦਰ ਸਿੰਘ ਜਰਨਲ ਸਕੱਤਰ, ਐਲੀ ਸੁਖਮੰਦਰ ਸਿੰਘ ਿਢੱਲੋਂ, ਨਰਿੰਦਰ ਕੁਮਾਰ, ਡਿਪਟੀ ਸੁਪਰਡੈਂਟ ਜੇਲ੍ਹ ਸੁਖਵਿੰਦਰ ਸਿੰਘ ਮੌਜੂਦ ਸਨ।