ਪੱਤਰ ਪ੍ਰਰੇਰਕ, ਲੰਬੀ (ਸ੍ਰੀ ਮੁਕਤਸਰ ਸਾਹਿਬ) : ਤਿੰਨ ਕਿੱਲੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ 15 ਲੱਖ 55 ਹਜ਼ਾਰ ਰੁਪਏ ਦੀ ਠੱਗੀ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਇਸੇ ਪਰੇਸ਼ਾਨੀ ਕਾਰਨ ਸਪ੍ਰਰੇਅ ਪੀ ਲਈ, ਜਿਸ ਕਾਰਨ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਥਾਣਾ ਲੰਬੀ ਪੁਲਿਸ ਨੂੰ ਦਿੱਤੀ ਸ਼ਿਕਾÎਇਤ 'ਚ ਮਨਪ੍ਰਰੀਤ ਸਿੰਘ ਮੰਨੂ ਪੁੱਤਰ ਜਗਤਾਰ ਸਿੰਘ ਵਾਸੀ ਭੀਟੀਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਹਰਦੀਪ ਸਿੰਘ ਤੇ ਕੁਲਦੀਪ ਸਿੰਘ ਪੁੱਤਰਾਨ ਰਾਜਿੰਦਰ ਸਿੰਘ ਵਾਸੀਆਨ ਪਿੰਡ ਹਾਕੂਵਾਲਾ ਨਾਲ ਪਿੰਡ 'ਚ 3 ਕਿੱਲੇ ਜ਼ਮੀਨ ਦਾ 28 ਲੱਖ 80 ਹਾਜ਼ਰ ਰੁਪਏ ਵਿਚ ਸੌਦਾ ਕੀਤਾ ਸੀ, ਜਿਸ ਦਾ ਉਨ੍ਹਾਂ 15,55,000 ਰੁਪਏ ਬਤੌਰ ਬਿਆਨਾਂ ਦੇ ਦਿੱਤਾ ਸੀ ਅਤੇ ਰਜਿਸਟਰੀ ਕਰਵਾਉਣ ਲਈ ਤਾਰੀਖ਼ ਰੱਖ ਲਈ ਸੀ ਪਰ ਉਕਤ ਵਿਅਕਤੀ ਤਰੀਕ ਵਾਲੇ ਦਿਨ ਰਜਿਸਟਰੀ ਕਰਵਾਉਣ ਨਹੀਂ ਆਏ। ਕਈ ਵਾਰ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਜਾ ਕੇ ਰਜਿਸਟਰੀ ਕਰਨ ਬਾਰੇ ਕਿਹਾ ਗਿਆ ਹਰਦੀਪ ਸਿੰਘ ਤੇ ਕੁਲਦੀਪ ਸਿੰਘ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਤੇ ਨਾ ਹੀ ਰਜਿਸਟਰੀ ਕਰਵਾਈ। ਉਸ ਨੇ ਦੱਸਿਆ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸ ਦੇ ਭਰਾ ਜਸਪ੍ਰਰੀਤ ਸਿੰਘ ਨੇ 18-01-2021 ਨੂੰ ਸਪ੍ਰਰੇਅ ਪੀ ਲਈ, ਜਿਸ ਦੀ 25 ਜਨਵਰੀ 2021 ਨੂੰ ਦੌਰਾਨੇ ਇਲਾਜ ਬਠਿੰਡਾ ਹਸਪਤਾਲ 'ਚ ਮੌਤ ਹੋ ਗਈ।

ਓਧਰ, ਥਾਣਾ ਲੰਬੀ ਪੁਲਿਸ ਨੇ ਉਕਤ ਹਰਦੀਪ ਸਿੰਘ ਤੇ ਕੁਲਦੀਪ ਸਿੰਘ ਪੁੱਤਰਾਨ ਰਜਿੰਦਰ ਸਿੰਘ ਵਾਸੀਆਨ ਹਾਕੂਵਾਲਾ ਖਿਲਾਫ਼ ਅ/ਧ 306/34 ਹਿੰ.ਏ. ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਗਿ੍ਫ਼ਤਾਰੀ ਅਜੇ ਬਾਕੀ ਹੈ।