ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : Road Accident In Punjab: ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਸਥਿਤ ਪਿੰਡ ਭਲਾਈਅਨਾ ਕੋਲ ਵੀਰਵੀਰ ਨੂੰ ਇਕ ਕਾਰ ਦੀ ਟਰਾਂਸਫਾਰਮਰ ਨਾਲ ਹੋਈ ਟੱਕਰ 'ਚ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਤੀ, ਪਤਨੀ ਤੇ ਭੈਣ, ਭਾਣਜਾ ਸ਼ਾਮਲ ਹਨ ਜਦਕਿ ਕਾਰ ਚਾਲਕ ਦਾ ਬਚਾਅ ਹੋ ਗਿਆ। ਮ੍ਰਿਤਕ ਸੰਗਰੂਰ ਜ਼ਿਲ੍ਹੇ ਦੇ ਭੰਮਾ ਪੱਤੀ ਨਾਲ ਸੰਬੰਧਿਤ ਹਨ। ਜਾਣਕਾਰੀ ਅਨੁਸਾਰ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਦਵਾਈ ਲੈਣ ਆ ਰਹੇ ਸਨ। ਘਟਨਾ ਸਥਾਨ ਤੇ ਪੁੱਜ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਭੰਮਾ ਪੱਤੀ ਤੋਂ ਸਤਨਾਮ ਸਿੰਘ (42), ਪਤਨੀ ਰਾਣੀ ਕੌਰ, ਭੈਣ ਰਘਵੀਰ ਕੌਰ ਤੇ ਭਾਣਜਾ ਸੁਖਜੋਤ ਸਿੰਘ (9) ਸਮੇਤ ਕਾਰ ਚਾਲਕ ਰਾਜਵਿੰਦਰ ਸਿੰਘ ਮੁਕਤਸਰ ਸਾਹਿਬ ਲਈ ਗਏ ਸਨ। ਜਿੱਥੇ ਕਾਰ ਟਰਾਂਸ ਫਾਰਮਰ ਨਾਲ ਟਕਰਾਉਣ ਕਾਰਨ ਹਾਦਸਾ ਹੋਇਆ।

ਹਾਦਸੇ ’ਚ ਸਤਨਾਮ ਸਿੰਘ, ਪਤਨੀ ਰਾਣੀ ਕੌਰ, ਭੈਣ ਰਘਵੀਰ ਕੌਰ ਤੇ ਭਾਣਜੇ ਸੁਖਜੋਤ ਸਿੰਘ ਦੀ ਮੌਤ ਹੋ ਗਈ ਜਦਕਿ ਰਾਜਵਿੰਦਰ ਗੰਭੀਰ ਜ਼ਖ਼ਮੀ ਹੈ।

Posted By: Tejinder Thind