ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਮਨਭਾਵ ਹੋਮਿਓਪੈਥਿਕ ਆਰਗੇਨਾਈਜੇਸ਼ਨ ਹਰਿਦੁਆਰ (ਉੱਤਰਾਖੰਡ) ਵੱਲੋਂ ਬੀਤੇ ਦਿਨੀਂ ਰਿਸ਼ੀਕੇਸ਼ ਵਿਖੇ ਦੋ ਰੋਜ਼ਾ ਹੋਮਿਓਪੈਥਿਕ ਸੈਮੀਨਾਰ ਲਾਇਆ ਗਿਆ। ਆਰਗੇਨਾਈਜੇਸ਼ਨ ਦੇ ਡਾ. ਸੰਜੇ ਸ਼ਰਮਾ ਅਤੇ ਡਾ. ਰਾਸ਼ੀ ਅਗਰਵਾਲ ਵੱਲੋਂ ਕਰਵਾਏ ਗਏ ਇਸ ਦੋ ਰੋਜ਼ਾ ਸੈਮੀਨਾਰ ਵਿਚ ਪੰਜਾਬ ਤੋਂ ਇਲਾਵਾ ਦਿੱਲੀ, ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰਨਾਂ ਸੂਬਿਆਂ ਤੋਂ ਹੋਮਿਓਪੈਥੀ ਦੇ ਪ੍ਰਸਿੱਧ ਡਾਕਟਰਾਂ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਵੱਖ-ਵੱਖ ਡਾਕਟਰਾਂ ਨੇ ਕਿਹਾ ਕਿ ਹੋਮਿਓਪੈਥੀ ਪੱਦਤੀ ਨਾਲ ਕਿਸੇ ਵੀ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨਾਂ੍ਹ ਕਿਹਾ ਕਿ ਹੋਮਿਓਪੈਥੀ ਪੱਦਤੀ ਵਿਚ ਇਲਾਜ ਬੇਸ਼ੱਕ ਹੋਰਨਾਂ ਪੱਦਤੀਆਂ ਨਾਲੋਂ ਕੁਝ ਸਮਾਂ ਜਿਅਦਾ ਚੱਲਦਾ ਹੈ ਪਰੰਤੂ ਹੋਮਿਓਪੈਥੀ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਦੀ ਹੈ ਅਤੇ ਇਕ ਵਾਰ ਇਸ ਪੱਦਤੀ ਨਾਲ ਠੀਕ ਹੋਇਆ ਵਿਅਕਤੀ ਜਲਦੀ ਉਸੇ ਬਿਮਾਰੀ ਦੀ ਗਿ੍ਫ਼ਤ ਵਿਚ ਨਹੀਂ ਆਉਂਦਾ। ਇਸ ਸੈਮੀਨਾਰ ਦੌਰਾਨ ਪੰਜਾਬ ਹੋਮਿਓਪੈਥਿਕ ਕੌਂਸਲ ਦੇ ਸਾਬਕਾ ਚੇਅਰਮੈਨ ਅਤੇ ਗਿੱਦੜਬਾਹਾ ਦੇ ਪ੍ਰਸਿੱਧ ਹੋਮਿਓਪੈਥਿਕ ਡਾ. ਭੁਪਿੰਦਰ ਸਿੰਘ ਨੂੰ ਹੋਮਿਓਪੈਥਿਕ ਦੇ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਲਈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਤੀਰਥ ਸਿੰਘ ਰਾਵਤ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।