ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਕੋਵਿਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਵਿਚੋਂ ਅੱਜ ਦੇਰ ਸ਼ਾਮ ਇਕ ਮਰੀਜ਼ ਦਾ ਨਮੂਨਾ ਕੋਰੋਨਾ ਪੌਜ਼ਿਟਿਵ ਆਇਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ 18 ਸਾਲਾ ਇਸ ਮਰੀਜ਼ ਦਾ ਨਾਮ ਮੁਹੰਮਦ ਸਮਸਾ ਹੈ। ਇਸਨੂੰ ਕਰੋਨਾ ਵਾਇਰਸ ਦਾ ਸ਼ੱਕ ਪੈਦਾ ਹੋਣ 'ਤੇ ਸਿਵਲ ਹਸਪਤਾਲ 6 ਅਪਰੈਲ ਨੂੰ ਸੈਂਪਲ ਲਿਆ ਸੀ ਜਿਸਦੀ ਰਿਪੋਰਟ ਮੈਡੀਕਲ ਕਾਲਜ ਪਟਿਆਲਾ ਵੱਲੋਂ ਪੌਜਟਿਵ ਦਰਸਾਈ ਗਈ ਹੈ।

ਉਨ੍ਹਾਂ ਦੱਸਿਆ ਮੁਹੰਮਦ ਸਮਸਾ ਨੂੰ ਆਈਸੋਲੇਟ ਸੈਂਟਰ ਵਿੱਚ ਪਹਿਲਾਂ ਹੀ ਰੱਖਿਆ ਹੋਇਆ ਹੈ। ਹੁਣ ਇਸਦਾ ਉਚਿਤ ਇਲਾਜ਼ ਕੋਵਿਡ ਹਸਪਤਾਲ 'ਚ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵੀ ਲਾਗੂ ਕਰ ਦਿੱਤੇ ਗਏ ਹਨ।

ਇਹ ਮਰੀਜ਼ ਮੁਕਤਸਰ ਦੀ ਜਾਮਾ ਮਸਜਿਦ ਵਿੱਚ ਪਿਛਲੀ 18 ਮਾਰਚ ਤੋਂ ਆਪਣੇ 14 ਸਾਥੀਆਂ ਸਮੇਤ ਪੁੱਜਿਆ ਸੀ ਤੇ ਇਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

Posted By: Jagjit Singh