ਅਮਨਦੀਪ ਮਹਿਰਾ, ਮਲੋਟ : ਮਲੋਟ ਵਿਖੇ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਦੇ ਜ਼ਲਿ੍ਹਾ ਸੀਨੀਅਰ ਵਾਇਸ ਪ੍ਰਧਾਨ ਇੰਦਰਜੀਤ ਸਿੰਘ ਅਸਪਾਲਾਂ ਨੇ ਕਿਹਾ ਕਿ ਲਖੀਮਪੁਰ ਖੀਰੀ 'ਚ ਹੋਈ ਮੰਦਭਾਗੀ ਘਟਨਾ ਦੇ ਵਿਰੋਧ 'ਚ ਅੱਜ ਮੰਤਰੀ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮਲੋਟ ਰੇਲਵੇ ਟਰੈਕ 'ਤੇ ਧਰਨਾ ਦਿੱਤਾ ਗਿਆ। ਉਨਾਂ੍ਹ ਕਿਹਾ ਕਿਸਾਨਾਂ ਨੂੰ ਇਕ ਸਾਲ ਹੋ ਗਿਆ ਦਿੱਲੀ ਦੇ ਬਾਰਡਰਾਂ 'ਤੇ ਬੈਠਿਆਂ ਨੂੰ ਪਰੰਤੂ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਅਤੇ 700 ਤੋਂ ਜਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਇਸ ਮੌਕੇ ਭਾਕਿਯੂ ਰੁਲਦੂ ਮਾਨਸਾ ਯੂਨੀਅਨ ਦੇ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਜੁਗਰਾਜ ਸਿੰਘ ਰੰਧਾਵਾ, ਰਾਜੇਵਾਲ ਦੇ ਬਲਾਕ ਪ੍ਰਧਾਨ ਚੌਧਰੀ ਪਾਲ, ਸਿੱਧਪੁਰ ਦੇ ਬਲਾਕ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਬੰਟੀ ਮੋਹਲਾਂ, ਬਲਾਕ ਪ੍ਰਧਾਨ ਕਾਦੀਆਂ ਹਰਦੀਪ ਸਿੰਘ ਭੁੱਲਰ, ਬਲਾਕ ਪ੍ਰਧਾਨ ਸਿੱਧਪੁਰ ਬਲਜੀਤ ਸਿੰਘ ਬੋਦੀਵਾਲਾ, ਜਿਲ੍ਹਾ ਪ੍ਰਧਾਨ ਡਕੋਂਦਾ ਪਰਵਿੰਦਰ ਸਿੰਘ ਤੋਂ ਇਲਾਵਾ ਜਸਬੀਰ ਸਿੰਘ ਸੈਖੋਂ, ਸੁਰਿੰਦਰ ਪਾਲ ਸਿੰਘ ਗੁਰਸੇਵਕ ਸਿੰਘ ਭੁਲੇਰੀਆਂ ਅਤੇ ਦੀਦਾਰ ਸਿੰਘ ਮਿੱਡਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।