ਜਗਸੀਰ ਛੱਤਿਆਣਾ, ਗਿੱਦੜਬਾਹਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸ਼ਾਹੀ 10ਵੀਂ ਦੇ ਨੇੜੇ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਪੰਜਾਬ ਦੀਆਂ ਸੰਘਰਸ਼ਸੀਲ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਰੇਲਵੇ ਲਾਇਨ 'ਤੇ ਰੇਲ ਰੋਕੋ ਪੋ੍ਗਰਾਮ ਤਹਿਤ ਧਰਨਾ ਲਗਾਇਆ ਗਿਆ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਨਾਲ ਹੀ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਹੋਣ ਤਕ ਸਘੰਰਸ਼ ਜਾਰੀ ਰੱਖਣ ਦਾ ਵਚਨ ਲਿਆ। ਬੁਲਾਰਿਆਂ ਨੇ ਕਿਹਾ ਕਿ ਜਦ ਤੱਕ ਲਖਮੀਰਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤਕ ਸਾਡੀ ਜੰਗ ਜਾਰੀ ਰਹੇਗੀ ਜਰੂਰਤ ਪਈ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਸਾਨਾਂ ਅਤੇ ਉਨਾਂ੍ਹ ਦੇ ਸਹਿਯੋਗੀਆਂ ਨੂੰ ਵੱਧ ਤੋਂ ਵੱਧ ਦਿੱਲੀ ਵੱਲ ਸ਼ਮੂਲੀਅਤ ਕਰਨ ਲਈ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਬੂਟਾ ਸਿੰਘ ਦੂਹੇਵਾਲਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੁਲਵੰਤ ਸਿੰਘ ਗੁਰੂਸਰ ਜਰਨਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਰੁਲਦੂ, ਸੁਖਵਿੰਦਰ ਸਿੰਘ ਕੋਟਲੀ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੁਖਮੰਦਰ ਸਿੰਘ ਹੁਸਨਰ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਨਸਾ, ਯਾਦਵਿੰਦਰ ਸਿੰਘ ਘੱਗਾ, ਰੂਪ ਸਿੰਘ ਸੂਰੇਵਾਲਾ, ਬਲਦੇਵ ਸਿੰਘ ਸੂਰੇਵਾਲਾ, ਅਜੈਬ ਸਿੰਘ ਸਰਪੰਚ ਸੂਰੇਵਾਲਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਸੁਖਜੀਤ ਸਿੰਘ ਵਿਰਕ ਖੁਰਦ, ਜਸਪਾਲ ਸਿੰਘ, ਹਰਿਮੰਦਰ ਸਿੰਘ ਗਿੱਦੜਬਾਹਾ, ਮਾਧੋਦਾਸ ਸਿੰਘ ਖਾਲਸਾ ਗਿੱਦੜਬਾਹਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਿਸਾਨ ਅਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਹਾਜ਼ਰ ਸਨ।