ਜਗਸੀਰ ਛੱਤਿਆਣਾ, ਗਿੱਦੜਬਾਹਾ : ਤਿੰਨੇ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ, ਸ਼ਘਰਸ਼ੀਲ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਬਾਹਰ ਪਿਉਰੀ ਵਾਲੇ ਫਾਟਕ ਕੋਲ ਗਿੱਦੜਬਾਹਾ ਵਿਖੇ ਲਾਇਆ ਗਿਆ ਧਰਨਾ ਅੱਜ 377ਵੇਂ ਦਿਨ ਤੋਂ ਜਾਰੀ ਹੈ। ਇਸ ਧਰਨੇ 'ਚ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ ਤੇ ਆਗੂਆਂ ਨੇ ਸੰਬੋਧਨ ਕੀਤਾ। ਉਨਾਂ੍ਹ ਸਰਕਾਰ ਤੋਂ ਮੰਗ ਕੀਤੀ ਕਿ ਕਿਸਨਾਂ ਨੂੰ ਡੀਏਪੀ ਦੀ ਘਾਟ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਡੀਏਪੀ ਦੀ ਜ਼ਰੂਰਤ ਹੈ ਜੋ ਕਿਸਾਨਾਂ ਨੂੰ ਬਲੈਕ 'ਚ ਮਿਲ ਰਹੀ ਹੈ। ਉਨ੍ਹਾਂ ਆਖਿਆ ਕਿ ਡੀਏਪੀ ਦੀ ਕੋਈ ਘਾਟ ਨਹੀਂ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਮੇਂ ਸਿਰ ਅਤੇ ਸਹੀ ਰੇਟ 'ਤੇ ਡੀਏਪੀ ਮੁਹੱਈਆ ਕਰਵਾਈ ਜਾਵੇ। ਆਗੁੂਆਂ ਨੇ ਆਖਿਆ ਕਿ ਜੇਕਰ ਕੋਈ ਦੁਕਾਨਦਾਰ ਕਿਸਾਨਾਂ ਨੂੰ ਡੀਏਪੀ ਨਾਲ ਕੋਈ ਸਮਾਨ ਦਿੰਦਾ ਹੈ ਤਾਂ ਉਹ ਜਥੇਬੰਦੀ ਨਾਲ ਸੰਪਰਕ ਕਰਨ। ਇਸ ਮੌਕੇ ਅਵਤਾਰ ਸਿੰਘ, ਸਰਵਨ ਸਿੰਘ, ਜਗਸੀਰ ਸਿੰਘ, ਗੋਰਖਾ ਸਿੰਘ, ਬਿੱਟੂ, ਹੈਪੀ, ਭੂਸਨ ਸਿੰਘ, ਕੁਲਵੀਰ ਸਿੰਘ, ਤੇਜਾ ਸਿੰਘ ਜਰਨੈਲ ਕੋਟਭਾਈ, ਮਹਿੰਦਰ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।