ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਐਡੇਲਵਿਸ ਟੋਕਿਓ ਪ੍ਰਰਾਈਵੇਟ. ਲਿਮਟਿਡ ਦੇ ਸਹਿਯੋਗ ਨਾਲ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ 'ਚ ਕੁੱਲ 20 ਪ੍ਰਰਾਰਥੀਆਂ ਨੇ ਭਾਗ ਲਿਆ। ਇੰਟਰਵਿਊ ਦੌਰਾਨ 9 ਪ੍ਰਰਾਰਥੀਆਂ ਦੀ ਮੌਕੇ 'ਤੇ ਚੌਣ ਕੀਤੀ ਗਈ। ਪਲੇਸਮੈਂਟ ਕੈਂਪ 'ਚ ਪਲੇਸਮੈਂਟ ਅਫਸਰ ਸ੍ਰੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇੰਟਰਵਿਊ ਤੇ ਆਏ ਸਾਰੇ ਪ੍ਰਰਾਰਥੀਆਂ ਨੂੰ ਕੌਂਸਿਲੰਗ ਦੁਆਰਾ ਬਿਊਰੋ 'ਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਪ੍ਰਰਾਰਥੀਆਂ ਲਈ ਚਲਾਏ ਜਾ ਰਹੇ ਪੋਰਟਲ 'ਤੇ ਰਜਿਸਟੇ੍ਸ਼ਨ ਸਬੰਧੀ ਗਾਈਡ ਕੀਤਾ ਗਿਆ। ਇਸ ਪੋਰਟਲ ਰਾਹੀਂ ਪ੍ਰਰਾਰਥੀ ਆਪਣੀ ਰਜਿਸਟੇ੍ਸ਼ਨ ਕਰਨ ਉਪਰੰਤ ਬਿਊਰੋ 'ਚ ਚੱਲ ਰਹੀਆਂ ਸਾਰੀਆਂ ਸਹੂਲਤਾਂ ਦਾ ਲਾਭ ਪ੍ਰਰਾਪਤ ਕਰ ਸਕਦੇ ਹਨ।