ਬਲਕਰਨ ਜਟਾਣਾ, ਆਲਮਵਾਲਾ :

ਆਸ਼ਾ ਵਰਕਰ ਫੈਸਲੀਟੇਟਰਜ਼ ਨਿਰੋਲ ਯੂਨੀਅਨ ਪੰਜਾਬ ਪੰਜੋਲਾ ਗਰੁੱਪ ਬਲਾਕ ਆਲਮਵਾਲਾ ਦੀ ਚੋਣ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ 'ਚ ਸੂਬਾ ਕਮੇਟੀ ਮੈਂਬਰ ਮਨਦੀਪ ਕੌਰ ਮੋਗਾ, ਦਲਜੀਤ ਕੌਰ ਫ਼ਰੀਦਕੋਟ, ਲੱਛਮੀ ਮਾਨ ਸਿੰਘ ਵਾਲਾ ਦੀ ਨਿਗਰਾਨੀ 'ਚ ਸਰਕਾਰੀ ਹਸਪਤਾਲ ਆਲਮਵਾਲਾ ਵਿਖੇ ਹੋਈ। ਇਸ ਮੌਕੇ ਮੁੱਖ ਸਲਾਹਕਾਰ ਸੁਖਜੀਵਨ ਕੌਰ, ਪ੍ਰਧਾਨ ਪ੍ਰਵੀਨ ਕੁਮਾਰੀ, ਸੀਨੀਅਰ ਮੀਤ ਪ੍ਰਧਾਨ ਸੁਖਵੀਰ ਕੌਰ, ਪ੍ਰਰੈੱਸ ਸਕੱਤਰ ਸਿਮਰਜੀਤ ਕੌਰ, ਖਜ਼ਾਨਚੀ ਗੁਰਮੀਤ ਕੌਰ, ਮੀਤ ਪ੍ਰਧਾਨ ਕਮਲਜੀਤ ਕੌਰ, ਕਮੇਟੀ ਮੈਂਬਰ ਨਿਰਮਲ ਕੌਰ, ਬਬੀਤਾ ਰਾਣੀ, ਵੀਰਪਾਲ ਕੌਰ, ਗੁਰਵੰਤ ਕੌਰ, ਅਰਵਿੰਦਰ ਕੌਰ, ਵੀਰਪਾਲ ਕੌਰ ਤਰਖਾਣ ਵਾਲਾ ਤੇ ਬਲਜੀਤ ਕੌਰ ਜਨਰਲ ਸਕੱਤਰ ਚੁਣੇ ਗਏ। ਮੈਡਮ ਕਿਰਨਦੀਪ ਕੌਰ ਪੰਜੋਲਾ ਦੀ ਅਣਥੱਕ ਮਿਹਨਤ ਨੂੰ ਦੇਖਦੇ ਹੋਏ ਬਲਾਕ ਆਲਮਵਾਲਾ ਦੀ ਆਸ਼ਾ ਵਰਕਰ ਯੂਨੀਅਨ ਪੰਜੋਲਾ ਗਰੁੱਪ 'ਚ ਸ਼ਾਮਲ ਹੋਈ ਤੇ ਕਿਰਨਦੀਪ ਕੌਰ ਦੀ ਅਗਵਾਈ 'ਚ ਪੂਰਨ ਭਰੋਸਾ ਪ੍ਰਗਟ ਕੀਤਾ।