ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ

ਵਿਜੈ ਦਸ਼ਮੀ ਦਾ ਤਿਉਹਾਰ ਸ੍ਰੀ ਰਾਮ ਸੇਵਾ ਸਮਿਤੀ ਤੇ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸਰਕਾਰੀ ਕਾਲਜ ਦੇ ਸਟੇਡੀਅਮ 'ਚ ਦੇਰ ਸ਼ਾਮ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੇ ਤੌਰ 'ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਬੁੱਤਾਂ ਨੂੰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਡਾ. ਸਚਿਨ ਗੁਪਤਾ ਨੇ ਸਾਂਝੇ ਤੌਰ 'ਤੇ ਰਿਮੋਟ ਦਾ ਬਟਨ ਦਬਾ ਕੇ ਅਗਨੀ ਭੇਂਟ ਕੀਤਾ। ਇਸ ਮੌਕੇ ਵੱਡੀ ਗਣਤੀ 'ਚ ਸ਼ਹਿਰ ਦੇ ਲੋਕ ਮੌਜੂਦ ਸਨ। ਦੁਸਹਿਰੇ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਹੀ ਸਮਿਤੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਦੁਸ਼ਹਿਰਾ ਉਤਸਵ ਦੇ ਲਈ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਲਗਭਗ 35 ਤੋਂ 40 ਫੁੱਟ ਉੱਚੇ ਬੁੱਤ ਤਿਆਰ ਕਰ ਕੀਤੇ ਗਏ ਸਨ ਜਿਨਾਂ ਨੂੰ ਅੱਜ ਦੁਸ਼ਹਿਰਾ ਉਤਸਵ ਦੌਰਾਨ ਅਗਨ ਭੇਂਟ ਕਰ ਦਿੱਤਾ ਗਿਆ। ਦੁਸਹਿਰਾ ਉਤਸਵ ਮੌਕੇ ਵੱਖ ਵੱਖ ਝਾਕੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਮਨਜੀਤ ਸਿੰਘ ਫੱਤਣਵਾਲਾ, ਕਾਂਗਰਸੀ ਆਗੂ ਗੁਰਦਾਸ ਗਿਰਧਰ, ਰਾਜ ਕੁਮਾਰ ਮੇਲੂ ਪ੍ਰਧਾਨ ਅਰੋੜਵੰਸ ਸਭਾ, ਰਾਜ਼ੇਸ ਗੋਰਾ ਪਠੇਲਾ ਜ਼ਲਿ੍ਹਾ ਪ੍ਰਧਾਨ ਭਾਜਪਾ, ਬਰਜੇਸ਼ ਗੁਪਤਾ ਤੋਂ ਇਲਾਵਾ ਰਮਨ ਗਿਰਧਰ, ਸੁਰਿੰਦਰ ਧਵਨ, ਸੰਜੀਵ ਖੇੜਾ, ਭਾਰਤ ਭੁਸ਼ਣ ਗਰਗ, ਸੁਸ਼ੀਲ ਗਰਗ, ਗੌਤਮ ਅਰੋੜਾ ਐਡਵੋਕੇਟ, ਅਸ਼ਵਨੀ ਗੁੰਬਰ, ਰਾਜੇਸ਼ ਪਠੇਲਾ, ਸੋਨੂੰ ਸੀਮਿੰਟ ਵਾਲਾ, ਸ਼ਮਾ ਸੁਖੀਜਾ, ਬਾਵਾ ਯਾਦਵਿੰਦਰ ਲਾਲੀ, ਵਿੱਕੀ ਬਾਂਸਲ, ਬੱਬੂ ਬਾਂਸਲ, ਬਾਵਾ ਵਾਟਸ, ਸੌਰਵ ਰਾਜਦੇਵ, ਸਾਹਿਲ ਤਾਇਲ, ਅਸ਼ਵਨੀ ਆਰਯਾ, ਬੰਟੀ ਗੋਇਲ, ਮੇਘ ਰਾਜ ਗਰਗ, ਸੰਜੀਵ ਅਰੋੜਾ, ਸੰਜੀਵ ਗਾਵੜੀ, ਰਾਜ ਖੁਰਾਣਾ, ਹੈਪੀ ਸ਼ਰਮਾ, ਤੇਲੂ ਰਾਮ ਗਰਗ, ਸੰਜੀਵ ਗੁਪਤਾ ਵਕੀਲ, ਰਾਜੇਸ਼ ਬਾਂਸਲ, ਅਸ਼ੋਕ ਚੁੱਘ ਠੇਕੇਦਾਰ, ਰਾਜੀਵ ਅਹੂਜਾ ਤੇ ਡਾ. ਨਰੇਸ਼ ਪਰੂਥੀ ਹਾਜ਼ਰ ਸਨ।