ਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਸਥਨਾਕ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਦੇ ਬਿਲਕੁਲ ਨਾਲ ਲੱਗਦੇ ਨਗਰ ਕੌਂਸਲ ਦੀ ਹੱਦ ਅੰਦਰ ਬਣੇ ਡਾ. ਅੰਬੇਡਕਰ ਪਾਰਕ ਦਾ ਉਦਘਾਟਨ ਪੰਜਾਬ ਦੇ ਮੌਜੂਦਾ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਚੌਦਾਂ ਸਾਲ ਪਹਿਲਾਂ ਕੀਤਾ ਸੀ। ਉਸ ਵੇਲੇ ਤੋਂ ਲੈ ਕੇ ਹੀ ਇਹ ਪਾਰਕ ਬਦਇੰਤਜ਼ਾਮੀ ਤੇ ਪ੍ਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਰਿਹਾ ਹੈ ਨਾ ਤਾਂ ਸਥਾਨਕ ਨਗਰ ਕੌਂਸਲ ਵੱਲੋਂ ਅਤੇ ਨਾ ਹੀ ਜ਼ਿਲ੍ਹਾ ਪ੍ਸਾਸ਼ਨ ਵੱਲੋਂ ਪਾਰਕ ਦੀ ਦੇਖ-ਰੇਖ ਵੱਲ ਕੋਈ ਉਚਿਤ ਧਿਆਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸਮੇਤ ਅਨੇਕਾਂ ਸਿਵਲ ਅਤੇ ਨਿਆਇਕ ਅਧਿਕਾਰੀ ਹਰ ਰੋਜ਼ ਇਸ ਪਾਰਕ ਦੇ ਕੋਲੋਂ ਲੰਘਦੇ ਹਨ। ਇਹ ਵੀ ਇਕ ਤ੍ਾਸਦੀ ਹੀ ਹੈ ਕਿ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮਹਾਂ ਪੁਰਸ਼, ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਮ 'ਤੇ ਬਣੇ ਹੋਏ ਇਸ ਪਾਰਕ ਦੀ ਦੇਖ ਰੇਖ ਲਈ ਨਾ ਤਾਂ ਕੋਈ ਪੱਕਾ ਮਾਲੀ ਰੱਖਿਆ ਗਿਆ ਹੈ ਅਤੇ ਨਾ ਹੀ ਕਿਸੇ ਚੌਂਕੀਦਾਰ ਜਾਂ ਸਫ਼ਾਈ ਸੇਵਕ ਦਾ ਪੱਕਾ ਪ੍ਬੰਧ ਕੀਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਨਿਯਮਾਂ ਅਨੁਸਾਰ ਸ਼ਹਿਰ ਦੀ ਹਦੂਦ ਅੰਦਰ ਆਉਂਦੇ ਇਸ ਪਾਰਕ ਦੀ ਦੇਖ-ਰੇਖ ਅਤੇ ਸੇਵਾ ਸੰਭਾਲ ਸਥਾਨਕ ਨਗਰ ਕੌਂਸਲ ਵੱਲੋਂ ਕੀਤੀ ਜਾਣੀ ਬਣਦੀ ਹੈ। ਪਾਰਕ 'ਚ ਦੁਨੀਆ ਵਿਚ 'ਗਿਆਨ ਦੇ ਪ੍ਤੀਕ' ਵਜੋਂ ਜਾਣੇ ਜਾਂਦੇ ਡਾ. ਭੀਮ ਰਾਓ ਅੰਬੇਡਕਰ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਹੋਇਆ ਹੈ। ਜਿਸ ਚਬੂਤਰੇ 'ਤੇ ਇਹ ਬੁੱਤ ਸਥਾਪਿਤ ਕੀਤਾ ਗਿਆ ਹੈ ਉਸ ਚਬੂਤਰੇ ਦੇ ਚਾਰੇ ਪਾਸੇ ਪੱਥਰਾਂ 'ਤੇ ਉਦਘਾਟਨੀ ਵਿਸਥਾਰ ਅਤੇ ਬਾਬਾ ਸਾਹਿਬ ਦੀ ਜੀਵਨੀ ਅਤੇ ਦਾਨੀ ਸੱਜਣਾਂ ਦੇ ਨਾਮ ਲਿਖੇ ਹੋਏ ਹਨ। ਕਰੀਬ ਅੱਠ ਮਹੀਨੇ ਪਹਿਲਾਂ ਇਸ ਚਬੂਤਰੇ ਦਾ ਇਕ ਪੱਥਰ ਡਿੱਗ ਕੇ ਟੁਕੜੇ-ਟੁਕੜੇ ਹੋ ਗਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਨਾ ਤਾਂ ਨਗਰ ਕੌਂਸਲ ਨੇ ਅਤੇ ਨਾ ਹੀ ਜ਼ਿਲ੍ਹਾ ਪ੍ਸਾਸ਼ਨ ਵੱਲੋਂ ਇਸ ਸਥਾਨ 'ਤੇ ਨਵਾਂ ਪੱਥਰ ਲਗਵਾਇਆ ਗਿਆ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਅਤੇ ਆਲ ਇੰਡੀਆ ਐਸਸੀ/ਬੀਸੀ/ਐਸਟੀ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਨਗਰ ਕੌਂਸਲ ਦੀ ਇਸ ਲਾਪ੍ਵਾਹੀ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਗੱਲ 'ਤੇ ਬੇਹੱਦ ਹੈਰਾਨੀ ਅਤੇ ਦੁਖ ਜਾਹਿਰ ਕੀਤਾ ਹੈ ਕਿ ਐਨਾ ਲੰਮਾ ਸਮਾਂ ਬੀਤਣ ਉਪਰੰਤ ਵੀ ਇਹ ਪੱਥਰ ਮੁੜ ਤੋਂ ਸਥਾਪਿਤ ਕਿਉਂ ਨਹੀਂ ਕਰਵਾਇਆ ਗਿਆ? ਸਮੁੱਚਾ ਦਲਿਤ ਸਮਾਜ ਇਹ ਸੋਚਣ ਲਈ ਮਜਬੂਰ ਹੈ ਕਿ ਇਹ ਅਣਗਹਿਲੀ ਸਰਕਾਰੀ ਸਾਜ਼ਿਸ ਹੈ ਜਾਂ ਨਗਰ ਕੌਂਸਲ ਦੀ ਲਾਪ੍ਵਾਹੀ ਹੈ, ਜਿਸ ਕਰਕੇ ਇਹ ਪੱਥਰ ਅਜੇ ਤੱਕ ਸਥਾਪਿਤ ਨਹੀਂ ਕੀਤਾ ਗਿਆ ਢੋਸੀਵਾਲ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵੱਲ ਤੁਰੰਤ ਧਿਆਨ ਦੇ ਕੇ ਨਗਰ ਕੌਂਸਲ ਨੂੰ ਫੌਰੀ ਤੌਰ 'ਤੇ ਇਹ ਪੱਥਰ ਤੁਰੰਤ ਲਗਾਉਣ ਦੀ ਹਦਾਇਤ ਕਰਨ ਅਤੇ ਲੰਮਾ ਸਮਾਂ ਇਹ ਲਾਪਰਵਾਹੀ ਵਰਤਣ ਵਾਲੇ ਨਗਰ ਕੌਂਸਲ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ

----------

ਤਸਵੀਰ : 12ਐਮਕੇਟੀਪੀ02

ਕੈਪਸ਼ਨ : ਪਿਛਲੇ ਕਈ ਮਹੀਨਿਆਂ ਤੋਂ ਡਿੱਗੇ ਹੋਏ ਪੱਥਰ ਵਾਲੇ ਚਬੂਤਰੇ ਦਾ ਦਿ੍ਸ਼।