ਅਮਨਦੀਪ ਮਹਿਰਾ, ਮਲੋਟ : ਸਰਕਾਰੀ ਅਦਾਰਿਆਂ 'ਚ ਹੋ ਰਹੇ ਨਿਰਮਾਣ ਕਾਰਜ਼ਾਂ ਲਈ ਜਾਰੀ ਹੋਈਆਂ ਗਰਾਟਾਂ ਦੀ ਕਿਸ ਤਰਾਂ ਅਣਦੇਖੀ ਦੇ ਚਲਦਿਆਂ ਦੁਰਵਰਤੋਂ ਕੀਤੀ ਜਾ ਰਹੀ ਹੈ, ਇਸਦੀ ਮਿਸਾਲ ਸਥਾਨਕ ਸ਼ਹਿਰ ਦੀ ਜਰਨੈਲੀ ਸੜਕ 'ਤੇ ਹਾਦਸਿਆਂ ਵਿਚ ਨੁਕਸਾਨੀਆਂ ਗਈਆਂ ਡਵਾਇਡਰ ਗਰਿੱਲਾਂ ਨੂੰ ਨਵੀਂਆਂ ਲਗਾਉਣ ਅਤੇ ਰੰਗ ਰੋਗਨ ਕਰਨ ਦਾ ਕਰੀਬ 15 ਲੱਖ ਰੁਪਏ ਵਿਚ ਠੇਕਾ ਦਿੱਤਾ ਗਿਆ ਸੀ ਪਰ ਪਿਛਲੇ 4 ਮਹੀਨਿਆਂ ਵਿਚ ਸਬੰਧਤ ਠੇਕੇਦਾਰ ਵੱਲੋਂ ਨਾ ਤਾਂ ਪੂਰੀਆਂ ਗਿਰੱਲਾਂ ਨਵੀਂਆਂ ਲਗਾਈਆਂ ਗਈਆਂ ਹਨ ਅਤੇ ਨਾ ਹੀ ਰੰਗ ਰੋਗਣ ਦਾ ਕੰਮ ਸਿਰੇ ਚੜ੍ਹ ਸਕਿਆ ਹੈ। ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਆਪਣੇ ਆਪ ਨੂੰ ਇਸ ਸਬੰਧੀ ਅਣਜਾਣ ਦੱਸ ਇਹ ਸਵਾਲ ਨਗਰ ਕੌਂਸਲ ਨੂੰ ਕਰਨ ਦੀ ਗੱਲ ਆਖ ਰਹੇ ਹਨ।

ਭਿ੍ਸ਼ਟਾਚਾਰ ਵਿਰੋਧੀ ਜਾਗੂਰਕਤਾ ਮੰਚ ਦੇ ਜਨ ਸਕੱਤਰ ਰਮੇਸ਼ ਕੁਮਾਰ, ਬਿੰਦਰ ਖਿਉਵਾਲੀ, ਜਸਪਾਲ ਸਿੰਘ ਆਦਿ ਨੇ ਦੱਸਿਆ ਕਿ ਮਲੋਟ ਵਿਚ ਦਿੱਲੀ-ਫਾਜ਼ਿਲਕਾ ਜਰਨੈਲੀ ਸੜਕ 'ਤੇ ਚਹੁੰਮਾਰਗੀ ਰੋਡ 'ਤੇ ਵਿਚਾਲੇ ਲੱਗੀਆਂ ਡਵਾਇਡਰ ਗਰਿੱਲਾਂ ਜੋ ਕੁਝ ਹਾਦਸਿਆਂ 'ਚ ਨੁਕਸਾਨੀਆਂ ਗਈਆਂ ਜਾਂ ਸਮਾਜ ਵਿਰੋਧੀ ਅਨਸਰਾਂ ਦੁਆਰਾ ਚੋਰੀ ਕਰ ਲਏ ਜਾਣ ਤੇ ਗਾਇਬ ਹੋਣ ਕਾਰਨ ਕਾਰਨ ਲੋਕਾਂ ਨੇ ਥਾਂ ਥਾਂ ਤੋਂ ਗਾਇਬ ਗਰਿੱਲਾਂ ਵਾਲੀ ਥਾਂ 'ਤੇ ਰੋਡ ਕਰਾਸ ਕਰਨ ਲਈ ਰਸਤੇ ਬਣਾ ਲਏ ਸਨ ਜਿਸ ਕਾਰਨ ਸੜਕੀ ਹਾਦਸਿਆਂ 'ਚ ਵਾਧਾ ਹੋ ਰਿਹਾ ਸੀ। ਜਿਸਨੂੰ ਲੈ ਕੇ ਸਥਾਨਕ ਨਗਰ ਕੌਂਸਲ ਵੱਲੋਂ ਤਿਕੋਨੀ ਚੌਂਕ ਤੋਂ ਦਾਨੇਵਾਲਾ ਚੌਂਕ ਤੋਂ ਅੱਗੇ ਤੱਕ ਗਾਇਬ ਹੋਈਆਂ ਨਵੀਂਆਂ ਗਰਿੱਲਾਂ ਲਗਾਉਣ ਦਾ ਠੇਕਾ ਕਰੀਬ 15 ਲੱਖ ਰੁਪਏ 'ਚ ਦਿੱਤਾ ਗਿਆ ਸੀ ਪਰ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੰਮ ਪੂਰਾ ਨੇਪਰੇ ਨਹੀ ਚੜਿ੍ਹਆ। ਮੁਕਤਸਰ, ਅਬੋਹਰ ਵਾਲੇ ਪਾਸੇ ਤੋਂ ਸ਼ਹਿਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਕਰੀਬ ਦੋ ਸਾਲ ਪਹਿਲਾਂ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਕੇ ਤਿਨਕੋਣੀ ਚੌਂਕ ਦੀਆਂ ਗਰਿੱਲਾਂ ਨੂੰ ਤੋੜਦੀ ਹੋਈ ਡਵਾਈਡਰ 'ਤੇ ਚੜ੍ਹ ਗਈ ਸੀ, ਉਸ ਵੇਲੇ ਕਰੀਬ ਦੋ ਦਰਜਨ ਗਰਿੱਲਾਂ ਨੁਕਸਾਨੀਆਂ ਗਈਆਂ ਜਿਨਾਂ ਨੂੰ ਉੱਥੋਂ ਹਟਵਾ ਦਿੱਤਾ ਗਿਆ ਸੀ, ਉੱਥੇ ਇਸ ਨਵੇਂ ਠੇਕੇਦਾਰ ਵੱਲੋਂ ਨਵੀਆਂ ਗਰਿੱਲਾਂ ਲਗਾਉਣ ਦੀ ਥਾਂ ਉੱਥੇ ਦਰੱਖਤਾਂ ਦੇ ਝਾਪੇ ਲਗਾ ਦਿੱਤੇ ਗਏ। ਮਲੋਟ ਤੋਂ ਅਬੋਹਰ ਨੂੰ ਜਾਂਦਿਆਂ ਇਕ ਕੋਨੇ ਤੋਂ ਦਰਜਨ ਭਰ ਗਰਿੱਲਾਂ ਗਾਇਬ ਹਨ ਜਿਨਾਂ ਨੂੰ ਨਾ ਰੰਗ ਰੋਗਨ ਕੀਤਾ ਗਿਆ ਅਤੇ ਨਾ ਹੀ ਨਵੀਆਂ ਲਗਾਈਆਂ ਗਈਆਂ ਹਨ।

ਓਧਰ ਜਦੋਂ ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਸਥਾਨਕ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਡਵਇਡਰ ਗਰਿੱਲਾਂ ਮਾਮਲੇ ਸਬੰਧੀ ਪੁੱਿਛਆ ਗਿਆ ਤਾਂ ਉਨਾਂ੍ਹ ਕਿਹਾ ਕਿ ਇਹ ਮੇਰਾ ਫੰਕਸ਼ਨ ਨਹੀ ਸੀ, ਨਗਰ ਕੌਂਸਲ ਮਲੋਟ ਨੇ ਇਹ ਕੰਮ ਕਰਵਾਇਆ ਹੈ ਉਨਾਂ੍ਹ ਨੂੰ ਪੁੱਛੋ ਨਾ ਮੈਨੂੰ ਇਸ ਕੰਮ ਬਾਰੇ ਪਤਾ ਨਾ ਹੀ ਠੇਕੇ ਤੇ ਹੋਏ ਇਸ ਕੰਮ ਸਬੰਧੀ। ਉਨਾਂ੍ਹ ਕਿਹਾ ਕਿ ਉਨਾਂ੍ਹ ਦਾ ਕੰਮ ਸਿਰਫ ਗਰਾਂਟ ਜਾਰੀ ਕਰਵਾਉਣਾ ਹੈ। ਜਦੋਂ ਉਨਾਂ੍ਹ ਨੂੰ ਸਵਾਲ ਕੀਤਾ ਕਿ ਗਰਾਂਟਾਂ ਦੀ ਦੁਰਵਰਤੋਂ ਤੇ ਨਿਗਰਾਨੀ ਕਿਸ ਨੇ ਰੱਖਣੀ ਹੈ ਤਾਂ ਉਨਾਂ੍ਹ ਕਿਹਾ ਕਿ ਉਹ ਇਸਦੀ ਜਾਂਚ ਕਰਾਉਣ ਲਈ ਅਧਿਕਾਰੀਆਂ ਨੂੰ ਕਹਿਣਗੇ।

ਕਾਰਜ ਸਾਧਕ ਅਫਸਰ ਵਿਸ਼ਾਲ ਬਾਂਸਲ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਟੁੱਟੀਆਂ ਤੇ ਗਾਇਬ ਗਰਿੱਲਾਂ ਦੀ ਰਿਪੇਅਰ ਕਰਾਉਣ ਦਾ ਕੰਮ ਕਰੀਬ 15 ਲੱਖ ਰੁਪਏ ਦਾ ਠੇਕਾ ਦੇ ਕੇ ਕਰਵਾਇਆ ਗਿਆ ਸੀ ਪਰ ਜੇਕਰ ਕਿਤੇ ਕੋਈ ਅਧੂਰਾ ਰਹਿ ਗਿਆ ਹੈ ਤਾਂ ਉਸ ਦੀ ਪੜਤਾਲ ਕਰਵਾਈ ਜਾਵੇਗੀ।