ਜਗਸੀਰ ਛੱਤਿਆਣਾ, ਗਿੱਦੜਬਾਹਾ : ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ ਜਨਮ ਮਹੀਨੇ ਦੀ ਖੁਸ਼ੀ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 10 ਬਲਾਕਾਂ ਦੀ ਸਾਂਝ ਨਾਮ ਚਰਚਾ ਨਾਮ ਚਰਚਾ ਘਰ ਗਿੱਦੜਬਹਾ ਵਿਖੇ ਬੜੀ ਹੋਈ। ਜਿਸ ਦੀ ਸ਼ਰੂਆਤ ਗਿੱਦੜਬਾਹਾ ਦੇ ਬਲਾਕ ਭੰਗੀ ਦਾਸ ਜਗਤਾਰ ਸਿੰਘ ਇੰਸਾਂ ਤੇ ਸਮੂਹ ਸਾਧ ਸੰਗਤ ਨੇ ਧੰਨ ਧੰਨ ਸਤਿਗੁਰੂ ਤੇਰੇ ਆਸਰੇ ਦਾ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ਰੂ ਕੀਤੀ। ਕਵੀ ਰਾਜ ਵੀਰਾਂ ਤੇ ਸ਼ਬਦ ਬਾਣੀ ਤੇ ਸੰਤ ਦੇ ਅਨਮੋਲ ਵਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ 10 ਬਲਾਕਾਂ ਦੀ ਸਮੂਹ ਸਾਧ ਸੰਗਤ ਨੂੰ 45 ਮੈਂਬਰ ਨੈਸਨਲ ਪੱਧਰ ਯੂਥ ਵੀਰਾਂਗਣਾਏਂ ਭੈਣ ਗੁਰਜੀਤ ਕੌਰ ਇੰਸਾ ਨੇ ਸਮੂਹ ਸਾਧ ਸੰਗਤ ਨੂੰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਭਲਾਈ ਕੰਮਾਂ ਵੱਲ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮੂਹ ਸਾਧ ਸੰਗਤ ਨੇ ਅਤੇ ਸੇਵਾਦਾਰਾਂ ਨੇ ਸਾਈ ਦੇ ਜਨਮ ਦਿਹਾੜੇ ਦੀ ਖੁਸ਼ੀ ਸਾਂਝੀ ਕਰਦੇ ਹੋਏ 50 ਲੋੜਵੰਦਾਂ ਨੂੰ ਸਰਦੀ ਰੁੱਤ ਦੇ ਮੌਸਮ ਨੂੰ ਦੇਖਦੇ ਗਰਮ ਕੰਬਲ ਵੰਡੇ ਗਏ। ਕੰਬਲ ਵੰਡਣ ਦੀ ਸੁਰੂਆਤ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਬੰਟਾ ਅਰੋੜਾ ਤੇ ਸਮੂਹ ਐੱਮਸੀ ਤੇ ਸਮੂਹ ਸਾਰੇ ਜ਼ਿਲ੍ਹੇ ਦੇ ਸੇਵਾਦਾਰ ਦੀ ਹਾਜ਼ਰੀ ਦੇ ਵਿੱਚ ਕੀਤੀ। ਇਸ ਮੌਕੇ ਸਮੂਹ ਸਾਧ ਸੰਗਤ ਨੂੰ ਲੰਗਰ ਛਕਾਇਆ ਗਿਆ।

ਇਸ ਨਾਮ ਚਰਚਾ ਵਿਚ ਵਿਧਾਇਕ ਭੁੱਚੋ ਮੰਡੀ ਤੋਂ ਪ੍ਰਰੀਤਮ ਸਿੰਘ ਕੋਟਭਾਈ ਦੀ ਪਤਨੀ ਪਰਮਜੀਤ ਕੌਰ ਤੋਂ ਇਲਾਵਾ 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, 45 ਮੈਂਬਰ ਯੂਥ ਸੁਖਦੀਪ ਸਿੰਘ ਇੰਸਾਂ, ਸੁਖਦੇਵ ਇੰਸਾਂ, ਸਮੂਹ 45 ਮੈਂਬਰ ਭੈਣਾਂ, ਗਿੱਦੜਬਾਹਾ ਦੇ ਪ੍ਰਧਾਨ ਬੰਟਾ ਅਰੋੜਾ, ਬਿੱਟੂ ਗਾਂਧੀ ਐੱਮਸੀ, ਦੀਪਕ ਗਰਗ ਸਾਬਕਾ ਐੱਮਸੀ, ਜ਼ਿਲ੍ਹੇ ਦੇ 10 ਬਲਾਕਾਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋ ਇਲਾਵਾ ਭਾਰੀ ਗਿਣਤੀ ਵਿਚ ਸਾਧ ਸੰਗਤ ਨੇ ਅਪਣੀ ਹਾਜ਼ਰੀ ਲਗਾਈ।