ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਅੰਦਰ ਅਗਨੀਪਥ ਸਕੀਮ ਨੂੰ ਰੱਦ ਕਰਾਉਣ ਲਈ ਰਾਸ਼ਟਰਪਤੀ ਦੇ ਨਾਮ ਅਤੇ ਪਸ਼ੂਆਂ ਦੀ ਿਲੰਪੀ ਸਕਿਨ ਬਿਮਾਰੀ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਗਏ ਤੇ ਸ੍ਰੀ ਮੁਕਤਸਰ ਸਾਹਿਬ 'ਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ ਝਬੇਲਵਾਲੀ, ਬੀਕੇਯੂ ਡਕੌਦਾ ਦੇ ਪਰਮਿੰਦਰ ਸਿੰਘ ਉੜਾੜ ਕੌਮੀ ਕਿਸਾਨ ਯੂਨੀਅਨ ਵੱਲੋਂ ਰੁਪਿੰਦਰ ਸਿੰਘ ਡੋਹਕ, ਪੰਜਾਬ ਕਿਸਾਨ ਯੂਨੀਅਨ ਵੱਲੋਂ ਜਰਨੈਲ ਸਿੰਘ ਰੋੜਾਂਵਾਲੀ ਨੇ ਕਿਹਾ ਕਿ ਦੇਸ਼ ਅੰਦਰ ਠੋਸੀ ਗਈ ਅਗਨੀਪਥ ਸਕੀਮ ਅਧੀਨ ਭਰਤੀ ਨੂੰ ਸੰਯੁਕਤ ਕਿਸਾਨ ਮੋਰਚਾ ਧੁਰ ਤੋਂ ਹੀ ਰੱਦ ਕਰਦਾ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਸਥਿਤੀ ਨਾਜੁਕ ਬਣੀ ਹੋਈ ਹੈ, ਤੇ ਉਪਰੋਂ ਪਸ਼ੂਆਂ ਅੰਦਰ ਫੈਲੀ ਗਈ ਿਲੰਪੀ ਸਕਿਨ ਦੀ ਬਿਮਾਰੀ ਕਾਰਨ ਡੇਅਰੀ ਫਾਰਮਾਂ ਦਾ ਕਿੱਤਾ ਮੰਦੀ ਦੀ ਮਾਰ ਝੱਲ ਰਿਹਾ ਹੈ, ਕਿਉਂਕਿ ਫਾਰਮਾਂ 'ਚ ਰੱਖੀ ਇੱਕ ਇੱਕ ਗਾਂ ਦੀ ਕੀਮਤ ਲੱਖਾਂ 'ਚ ਹੈ। ਉਨਾਂ੍ਹ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਗਰਾਉਂਡ ਲੈਵਲ 'ਤੇ ਪ੍ਰਸ਼ਾਸਨ ਵੱਲੋਂ ਕੋਈ ਮੱਦਦ ਨਹੀਂ ਕੀਤੀ ਜਾ ਰਹੀ। ਸੜ੍ਹਕਾ ਉਪਰ ਜਗ੍ਹਾ ਜਗ੍ਹਾ 'ਤੇ ਮਰੀਆਂ ਗਾਵਾਂ ਕਾਰਨ ਹੋਰ ਵੀ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨਾਂ੍ਹ ਪ੍ਰਸਾਸ਼ਨ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡਾਂ ਵਿੱਚ ਵਿਸੇਸ਼ ਗਿਰਦਾਰਵਰੀ ਕਰਵਾ ਕੇ ਮਰੀਆਂ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 50 ਹਜ਼ਾਰ, ਮਰੇ ਪਸ਼ੂਆਂ ਦਾ ਮੁਆਵਜ਼ਾ ਇੱਕ ਲੱਖ ਰੁਪਏ, ਪੀੜ੍ਹਤ ਪਸ਼ੂਆਂ ਦਾ ਦਵਾਈ ਦਾ ਪ੍ਰਬੰਧ ਨਾ ਕੀਤਾ ਤੇ ਜੇਕਰ ਪਿੰਡਾਂ ਵਿੱਚ ਸਪਰੇਅ ਆਦਿ ਨਾ ਕਰਵਾਈ ਤਾਂ ਸੰਯੁਕਤ ਕਿਸਾਨ ਮੋਰਚਾ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਵੇਗਾ। ਜਿਸ ਦੀ ਜੁੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਭੁੱਟੀਵਾਲਾ, ਹਰਪ੍ਰਰੀਤ ਸਿੰਘ ਝਬੇਲਵਾਲੀ, ਹਨਵੀਰ ਸਿੰਘ, ਗੁਰਦੀਪ ਸਿੰਘ ਖੁੱਡੀਆਂ, ਬਲਦੇਵ ਸਿੰਘ ਬਰੀਵਾਲਾ, ਜਸਕਰਨ ਸਿੰਘ, ਅਮਨਦੀਪ ਸਿੰਘ, ਗੁਰਕੀਰਤ ਸਿੰਘ,, ਮੁਖਤਿਆਰ ਸਿੰਘ ਖੋਖਰ, ਪੂਰਨ ਸਿੰਘ ਵੱਟੂ, ਗਗਨਦੀਪ ਸਿੰਘ ਥਾਂਦੇਵਾਲਾ ਤੇ ਭੁਪਿੰਦਰ ਸਿੰਘ ਆਦਿ ਮੌਜੂਦ ਸਨ। ਆਗੂਆਂ ਨੇ ਕੱਲ ਨੂੰ ਲਖਮੀਰਪੁਰ ਖੀਰੀ 'ਚ ਦਿੱਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਵੀ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।