-ਬੂੜਾ ਗੁੱਜਰ ਡੇ੍ਨ ਤੇ ਖੜੇ ਸਰਕੜੇ ਦੀ ਸਫਾਈ ਦਾ ਲਿਆ ਜਾਇਜ਼ਾ

ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਮੀਂਹ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫਾਈ ਦੇ ਮੰਤਵ ਨਾਲ ਅੱਜ ਡੀਸੀ ਮੁਕਤਸਰ ਵਿਨੀਤ ਕੁਮਾਰ ਨੇ ਬੂੜਾ ਗੁੱਜਰ ਡਰੇਨ ਵਿਖੇ ਚੱਲ ਰਹੇ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਦੇ ਮੌਸਮ ਦੇ ਮੱਦੇਨਜ਼ਰ ਹਰ ਸਾਲ ਡਰੇਨਾਂ ਦੀ ਸਫਾਈ ਦਾ ਕੰਮ ਕੀਤਾ ਜਾਂਦਾ ਹੈ ਤਾਂ ਜੋ ਭਾਰੀ ਮੀਂਹ ਦੌਰਾਨ ਹੜ੍ਹ ਜਿਹੀ ਸਥਿਤੀ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡਰੇਨ ਦੇ ਨੇੜੇ ਖੇਤਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਅਤੇ ੳਨ੍ਹਾਂ ਤੋਂ ਵੀ ਚੱਲ ਰਹੀ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ 19.20 ਕਿਲੋਮੀਟਰ ਲੰਬੇ ਡਰੇਨ ਦੀ ਸਫਾਈ ਤਕਰੀਬਨ 23 ਲੱਖ ਰੁਪਏ ਖਰਚ ਕੇ ਕੀਤੀ ਜਾ ਰਹੀ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤਾਂ ਤੋਂ ਇਲਾਵਾ ਪਾਣੀ ਘਰਾਂ 'ਚ ਵੀ ਵੜ ਜਾਂਦਾ ਹੈ ਅਤੇ ਇਸ ਕਾਰਨ ਕਈ ਲੋਕਾਂ ਨੇ ਘਰ ਉੱਚੀਆਂ ਥਾਂਵਾਂ 'ਤੇ ਵੀ ਬਣਾ ਲਏ ਹਨ। ਇਸ 'ਤੇ ਡਿਪਟੀ ਕਮਿਸ਼ਨਰ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕੰਡਿਆਂ ਦੀ ਸਫਾਈ ਕਰਨ ਵਾਲੇ ਠੇਕੇਦਾਰ ਨੂੰ ਕਹਿ ਕੇ ਜਿੰਨਾ ਹੋ ਸਕੇ ਇਸ ਡਰੇਨ 'ਚ ਡੀ ਸਿਲਟਿੰਗ (ਤਲ 'ਚੋਂ ਮਿੱਟੀ ਹਟਾੳਣ) ਦਾ ਵੀ ੳਪਰਾਲਾ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਾਣੀ ਇਸ ਡਰੇਨ ਵਿਚ ਸਮਾ ਸਕੇ। ਇਸ ਮੌਕੇ ਐੱਸਡੀਐੱਮ ਮੁਕਤਸਰ ਸਵਰਨਜੀਤ ਕੌਰ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ ਵੀ ਹਾਜ਼ਰ ਸਨ।