ਪੱਤਰ ਪੇ੍ਰਕ, ਮੰਡੀ ਬਰੀਵਾਲਾ : ਥਾਣਾ ਬਰੀਵਾਲਾ ਪੁਲਿਸ ਨੇ ਪਿੰਡ ਲੁਬਾਣਿਆਂਵਾਲੀ ਨਿਵਾਸੀ ਜੀਤਾ ਸਿੰਘ ਨੂੰ 40 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਹੀ ਬਰੀਵਾਲਾ ਪੁਲਿਸ ਨੇ ਹੀ ਪਿੰਡ ਸੀਰਵਾਲੀ ਤੋਂ 24 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦਕਿ ਮੁਲਜ਼ਮ ਬੂਟਾ ਸਿੰਘ ਅਤੇ ਜੱਗਾ ਸਿੰਘ ਮੌਕੇ ਤੋਂ ਫਰਾਰ ਹੋ ਗਏ। ਬਰੀਵਾਲਾ ਪੁਲਿਸ ਨੇ ਹੀ ਪਿੰਡ ਵੱਟੂ ਵਿੱਚ ਛਾਪੇਮਾਰੀ ਕਰਕੇ 50 ਲੀਟਰ ਲਾਹਣ ਤੇ ਚਾਲੂ ਭੱਠੀ ਬਰਾਮਦ ਕੀਤੀ ਹੈ, ਪਰ ਮੁਲਜ਼ਮ ਸੀਤੂ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸੇ ਤਰ੍ਹਾਂ ਹੀ ਬਰੀਵਾਲਾ ਪੁਲਿਸ ਨੇ ਹੀ ਵੱਟੂ ਵਿੱਚ ਬੱਬੂ ਸਿੰਘ ਦੇ ਘਰ ਤੋਂ 150 ਲੀਟਰ ਲਾਹਨ ਬਰਾਮਦ ਕੀਤੀ ਹੈ। ਇਸ ਦੌਰਾਨ ਬੱਬੂ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸੇ ਤਰ੍ਹਾਂ ਹੀ ਵੱਟੂ ਨਿਵਾਸੀ ਜਗਮੀਤ ਸਿੰਘ ਉਰਫ਼ ਬਿੱਟੂ ਨੂੰ 9 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਦਕਿ ਵੱਟੂ ਤੋਂ ਹੀ ਬੋਹੜ ਸਿੰਘ ਦੇ ਘਰੋਂ 150 ਲੀਟਰ ਲਾਹਣ ਬਰਾਮਦ ਕੀਤੀ ਹੈ। ਜਦੋਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਸਾਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।