ਪੱਤਰ ਪੇ੍ਰਕ, ਗਿੱਦੜਬਾਹਾ : ਅਨਾਜ ਮੰਡੀ ਗਿੱਦੜਬਾਹਾ ਵਿਖੇ ਸਥਿਤ ਇਕ ਦੁਕਾਨ 'ਚੋਂ ਕੋਈ ਅਣਪਛਾਤਾ ਵਿਅਕਤੀ ਕਰੀਬ ਪੌਣੇ ਦੋ ਲੱਖ ਰੁਪਏ ਦਾ ਗਵਾਰਾ ਚੋਰੀ ਕਰਕੇ ਫਰਾਰ ਹੋ ਗਿਆ। ਗਿੱਦੜਬਾਹਾ ਨਿਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਉਸਨੇ ਪੰਜ ਦੁਕਾਨਾਂ ਕਿਰਾਏ 'ਤੇ ਲਈਆਂ ਹੋਈਆਂ ਹਨ, ਜਿਸ 'ਚੋਂ ਦੋ ਦੁਕਾਨਾਂ 'ਚ ਗਵਾਰੇ ਦੀ ਫ਼ਸਲ ਖਰੀਦ ਕੇ ਰੱਖੀ ਹੋਈ ਸੀ। ਬੀਤੀ ਰਾਤ ਨੂੰ ਅਣਪਛਾਤਾ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਉਸ 'ਚੋਂ 45 ਕੁਇੰਟਲ (90 ਗੱਟੇ) ਗਵਾਰਾ ਚੋਰੀ ਕਰਕੇ ਲੈ ਗਿਆ, ਜਿਸਦੀ ਕੀਮਤ ਕਰੀਬ 1 ਲੱਖ 80 ਹਜ਼ਾਰ ਰੁਪਏ ਦੀ ਕਰੀਬ ਬਣਦੀ ਹੈ। ਚੋਰੀ ਘਟਨਾ ਦਾ ਉਸਨੂੰ ਸਵੇਰ ਪਤਾ ਲੱਗਾ। ਓਧਰ ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।