ਵਰਿੰਦਰ ਬੱਬੂ, ਪੰਨੀਵਾਲਾ ਫੱਤਾ : ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ. ਪਵਨ ਮਿੱਤਲ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਸੀਐਚਸੀ ਆਲਮਵਾਲਾ ਵਿਖੇ ਡਾ. ਅੰਮਿ੍ਤਪਾਲ ਕੌਰ ਤੇ ਡਾ. ਸਿੰਪਲ ਕੁਮਾਰ ਮੈਡੀਕਲ ਅਫਸਰ ਵੱਲੋਂ ਕਰੋਨਾ ਵੈਕਸੀਨ ਲਗਾਉਣ ਦੀ ਸੁਰੂਆਤ ਕਰਵਾਈ ਗਈ। ਇਸ ਮੌਕੇ ਡਾ. ਇਕਬਾਲ ਸਿੰਘ ਬਲਾਕ ਟੀਕਾਕਾਰ ਨੋਡਲ ਅਫਸਰ ਨੇ ਦੱਸਿਆ ਕਿ ਅੱਜ ਵੈਕਸੀਨ ਲਗਾਉਣ ਦੀ ਸ਼ੁਰੂਆਤ ਸਿਹਤ ਵਿਭਾਗ ਆਲਮਵਾਲਾ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਕੀਤੀ ਗਈ ਹੈ। ਡਾ.ਐਸਲੀ ਗਿਰਧਰ ਤੇ ਡਾ. ਅਰਪਣ ਸਿੰਘ ਨੇ ਦੱਸਿਆ ਕਿ ਕੋਵੀਸ਼ੀਲਡ ਦੀ ਵੈਕਸੀਨ ਅੱਜ ਲਗਾਈ ਜਾਵੇਗੀ। ਬਲਾਕ ਐਜੂਕੇਟਰ ਹਰਮੰਦਰ ਕੌਰ ਤੇ ਸੁਖਜੀਤ ਸਿੰਘ ਆਲਮਵਾਲਾ ਨੇ ਦੱਆ ਕਿ ਅੱਜ 23 ਵਿਅਕਤੀਆਂ ਦੇ ਇਹ ਵੈਕਸੀਨ ਲਗਾਈ ਗਈ। ਇਸ ਮੌਕੇ ਹਰਦੀਪ ਕੌਰ ਪਿੰਡ ਮਲੋਟ ਤੇ ਕੁਲਵੰਤ ਕੌਰ ਵੱਲੋਂ ਵੈਕਸੀਨ ਲਗਾਈ ਗਈ। ਡਾ. ਸੁਖਮਨਦੀਪ, ਰਣਜੀਤ ਕੌਰ, ਅਮਨਦੀਪ ਕੌਰ ਸ਼ੇਰਗੜ ਤੇ ਪੂਨਮ ਰਾਣੀ ਵੱਲੋ ਆਬਜਰਵੇਸ਼ਨ ਕਮਰੇ 'ਚ ਵੈਕਸੀਨ ਲਗਵਾਉਣ ਵਾਲੇ ਵਿਅਕਤੀਆਂ ਦੀ ਦੇਖ ਰੇਖ ਕੀਤੀ ਗਈ। ਇਸ ਮੌਕੇ ਰਾਕੇਸ਼ ਗਿਰਧਰ, ਨਵਜੀਤ ਮੱਕੜ, ਰਾਜਪਾਲ, ਪਰਮਪਾਲ ਸਿੰਘ, ਗੁਰਵੰਤ ਕੌਰ, ਮਨਦੀਪ ਕੌਰ, ਪੂਜਾ ਸਟਾਫ ਨਰਸ,ਹਰਮਿੰਦਰ ਸਿੰਘ, ਗੁਰਮੀਤ ਸਿੰਘ, ਗਗਨਦੀਪ ਉਪਵੈਦ,ਜਸਪ੍ਰਰੀਤ ਕੌਰ, ਤੇਲੂ ਰਾਮ, ਬਿੱਟੂ ਸਿੰਘ ਤੇ ਸਮੂਹ ਸਟਾਫ ਮੈਬਰ ਮੌਜੂਦ ਸਨ।