ਜਗਸੀਰ ਛੱਤਿਆਣਾ, ਗਿੱਦੜਬਾਹਾ : ਸਿਹਤ ਵਿਭਾਗ ਵੱਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਕੋਰੋਨਾ ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸਮਾਜਸੇਵੀ ਸੰਸਥਾਵਾਂ ਦੇ ਕੋਆਡੀਨੇਟਰ ਅਨਮੋਲ ਜੁਨੇਜਾ ਬਬਲੂ ਨੇ ਦੱਸਿਆ ਕਿ ਫਾਰਮੇਸੀ ਅਫ਼ਸਰ ਰਮਨਦੀਪ ਕੌਰ ਤੇ ਉਨਾਂ੍ਹ ਦੀ ਟੀਮ ਵੱਲੋਂ 270 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇ ਟੀਕੇ ਲਗਾਏ ਗਏ, ਜਦੋਂਕਿ ਵੈਕਸੀਨੇਸ਼ਨ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਵੱਲੋਂ ਖੁਦ ਵੈਕਸੀਨੇਸ਼ਨ ਕਰਵਾ ਕੇ ਕੀਤੀ ਗਈ। ਇਸ ਮੌਕੇ ਬੂਟਾ ਸਿੰਘ, ਗੁਰਭਗਤ ਸਿੰਘ, ਮਨਜੀਤ ਸਿੰਘ, ਗਗਨਦੀਪ ਕੌਰ, ਜਸਕਰਨ ਸਿੰਘ, ਰਾਜੀਵ ਕੁਮਾਰ ਤੇ ਜੋਗਿੰਦਰ ਸਿੰਘ ਆਦਿ ਮੌਜੂਦ ਸਨ।