ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਕਾਲਜ ਦੇ ਪਿੰ੍ਸੀਪਲ ਸਤਵੰਤ ਕੌਰ ਦੀ ਅਗਵਾਈ ਹੇਠ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਤੇ ਸਾਰਡ ਸੁਸਾਇਟੀ ਦੇ ਸਹਿਯੋਗ ਨਾਲ ਕੋਵਿਡ -19 ਵੈਕਸੀਨੈਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਸਮੇਂ ਟੀਮ ਮੈਂਬਰ ਗੁਰਤੇਜ ਸਿੰਘ ਬੀਐਮਸੀ ਸਾਰਡ ਅਤੇ ਉਨਾਂ੍ਹ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਕੋਵਿਡ-19 ਵੈਕਸੀਨੈਸ਼ਨ ਬਾਰੇ ਜਾਗਰੂਕ ਕੀਤਾ ਗਿਆ। ਉਨਾਂ੍ਹ ਕਿਹਾ ਕਿ ਕੋਰੋਨਾ ਵੈਕਸੀਨੈਸ਼ਨ ਲਗਵਾਉਣ ਨਾਲ ਸਰੀਰ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਵੱਧ ਜਾਂਦੀ ਹੈ। ਜੇਕਰ ਵਿਅਕਤੀ ਨੂੰ ਕੋਰੋਨਾ ਹੋ ਵੀ ਜਾਵੇ ਤਾਂ ਉਸਨੂੰ ਹਸਪਤਾਲ ਜਾਣ ਦੀ ਜਰੂਰਤ ਨਹੀ ਪੈਂਦੀ ਅਤੇ ਵਿਅਕਤੀ ਘਰ ਵਿੱਚ ਰਹਿ ਕਿ ਹੀ ਠੀਕ ਹੋ ਜਾਂਦਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਨਾਲ ਸਬੰਧਤ ਵਹਿਮ-ਭਰਮਾ ਨੂੰ ਦੂਰ ਕਰਦੇ ਹੋਏ ਪੈਂਫਲੇਟ ਵੀ ਵੰਡੇ ਗਏ। ਇਸ ਕੈਂਪ 'ਚ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਡਾ. ਰੀਤਇੰਦਰ ਜੋਸ਼ੀ, ਡਾ. ਪੁਸ਼ਪਿੰਦਰ ਸਿੰਘ, ਪੋ੍. ਗੁਰਮੀਤ ਕੌਰ, ਪੋ੍. ਗੁਰਬਾਜ ਸਿੰਘ, ਪੋ੍. ਸਾਗਰ ਕੁਮਾਰ ਵੱਲੋਂ ਵੀ ਟੀਕਾਕਰਨ ਕਰਵਾਇਆ ਗਿਆ। ਪਿੰ੍ਸੀਪਲ ਸਤਵੰਤ ਕੌਰ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਨਾਂ੍ਹ ਕਿਹਾ ਵਿਦਿਆਰਥੀਆਂ ਦੀ ਸਿਹਤ ਅਤੇ ਕੋਰੋਨਾ ਮਾਹਾਮਾਰੀ ਦੇ ਸੰਕਟ ਨੂੰ ਮਹਿਸੂਸ ਕਰਦਿਆਂ ਭਵਿੱਖ ਵਿੱਚ ਵੀ ਇਸ ਤਰਾਂ੍ਹ ਦੇ ਕੈਂਪ ਕਾਲਜ ਵੱਲੋਂ ਸਮੇਂ-ਸਮੇਂ ਤੇ ਆਯੋਜਿਤ ਕੀਤੇ ਜਾਂਦੇ ਰਹਿਣਗੇ।