ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 174 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਜ਼ਿਲ੍ਹੇ 'ਚ 98 ਹੋਰ ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਜ਼ਿਲ੍ਹੇ 'ਚ ਹੁਣ ਤੱਕ 117 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਜ਼ਿਲ੍ਹੇ ਅੰਦਰ ਪਾਏ ਗਏ 174 ਕੋਰੋਨਾ ਪਾਜ਼ੇਟਿਵ ਵਿਅਕਤੀਆਂ 'ਚੋਂ 28 ਸ੍ਰੀ ਮੁਕਤਸਰ ਸਾਹਿਬ, 62 ਮਲੋਟ, 5 ਗਿੱਦੜਬਾਹਾ, 6 ਬਬਾਨੀਆਂ, 4 ਮੱਲਣ, 6 ਦੋਦਾ, 2 ਗੁਰੂਸਰ, 2 ਦੌਲਾ, 1 ਲੰਬੀ, 2 ਚੰਨੂੰ, 3 ਨੰਦਗੜ੍ਹ, 1 ਭਾਗਸਰ, 2 ਹਰਾਜ, 8 ਬਰੀਵਾਲਾ, 2 ਬਾਦਲ, 2 ਆਲਮਵਾਲਾ, 1 ਜੰਡਵਾਲਾ, 1 ਰੱਥੜੀਆਂ, 2 ਡੱਬਵਾਲੀ ਢਾਬ, 1 ਪਿੰੰਡ ਮਲੋਟ, 1 ਅਬੁੱਲ ਖੁਰਾਣਾ, 2 ਤਰਮਾਲਾ, 1 ਪੰਨੀਵਾਲਾ, 1 ਅਸਪਾਲ, 2 ਝੋਰੜ, 1 ਲੱਕੜਵਾਲਾ, 1 ਬੋਦੀਵਾਲਾ, 1 ਕੋਟਭਾਈ, 1 ਫਤਿਹਪੁਰ ਮਨੀਆਂ, 2 ਕੁਰਾਈਵਾਲਾ, 1 ਵਿਰਕ ਖੇੜਾ, 1 ਖੁੰਨਣ ਖੁਰਦ, 1 ਭੁੱਟੀਵਾਲਾ, 2 ਕਾਉਣੀ, 1 ਲੋਹਾਰਾ, 1 ਮਰਾੜ ਕਲਾਂ, 1 ਚੱਕ ਬਾਜਾ, 1 ਸਰਾਏਨਾਗਾ, 1 ਬਾਂਮ, 1 ਭੰਗਚੜੀ, 1 ਕਾਨਿਆਂਵਾਲੀ, 1 ਉਦੇਕਰਨ, 1 ਤਰਖਾਣਵਾਲਾ, 1 ਸਦਰਵਾਲਾ, 1 ਦਾਨੇਵਾਲਾ, 1 ਰੁਪਾਣਾ ਅਤੇ 1 ਪਾਜ਼ੇਟਿਵ ਕੇਸ ਪਿੰਡ ਮਿੱਡੂ ਖੇੜਾ ਨਾਲ ਸਬੰਧਿਤ ਹੈ। ਜ਼ਿਲ੍ਹੇ 'ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 815 ਹੋ ਗਈ ਹੈ। ਜ਼ਿਲ੍ਹੇ ਭਰ 'ਚੋਂ ਹੁਣ ਤੱਕ ਕੁਲ 123498 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 114202 ਲੋਕਾਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ। ਜ਼ਿਲ੍ਹੇ 'ਚੋਂ ਹੁਣ ਤੱਕ ਕੁੱਲ 4754 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜ਼ਿਲ੍ਹੇ 'ਚ 2031 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ 19 ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜ੍ਹਤ ਛੁਪਿਆ ਨਾ ਰਹਿ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਾ ਕੇ ਰੱਖੋ ਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਾਹਰਲੇ ਸੂਬੇ ਜਾਂ ਦੇਸ਼ 'ਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।