ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀਨਾਲ ਕੰਮ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਵੀਰਵਾਰ ਨੂੰ 51 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਹਨ ਜਦਕਿ ਜ਼ਿਲ੍ਹੇ 'ਚ 138 ਵਿਅਕਤੀ ਠੀਕ ਹੋਏ ਹਨ। ਜ਼ਲਿ੍ਹੇ 'ਚ ਅੱਜ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਨਾਂ੍ਹ 'ਚੋਂ 1 ਮਲੋਟ, 1 ਕੋਟਭਾਈ, 1 ਤਰਖਾਣ ਵਾਲਾ, 1 ਮੰਡੀ ਕਿਲਿਆਂਵਾਲੀ, 1 ਕੱਖਾਂਵਾਲੀ ਅਤੇ 1 ਪਿੰਡ ਭੁੱਟੀਵਾਲਾ ਨਾਲ ਸਬੰਧਿਤ ਹੈ। ਜ਼ਿਲ੍ਹੇ 'ਚ ਹੁਣ ਤੱਕ 499 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਜ਼ਿਲ੍ਹੇ ਅੰਦਰ ਪਾਏ ਗਏ 51 ਵਿਅਕਤੀਆਂ 'ਚ 2 ਸ੍ਰੀ ਮੁਕਤਸਰ ਸਾਹਿਬ, 9 ਮਲੋਟ, 1 ਗਿੱਦੜਬਾਹਾ, 10 ਜ਼ਲਿ੍ਹਾ ਜੇਲ੍ਹ , 1 ਫਕਰਸਰ, 2 ਕਰਾਈਵਾਲਾ, 2 ਜੰਡਵਾਲਾ, 1 ਆਸਾਬੁੱਟਰ, 1 ਸਾਹਿਬ ਚੰਦ, 1 ਖੱਪਿਆਂਵਾਲੀ, 1 ਗੋਨਿਆਣਾ, 1 ਖੂੰਨਣਕਲਾਂ, 1 ਲੁਹਾਰਾ, 1 ਲਾਲਬਾਈ, 1 ਕਬਰਵਾਲਾ, 1 ਲੰਬੀ, 1 ਕਰਮਪੱਟੀ, 1 ਛਾਪਿਆਂਵਾਲੀ, 1 ਤਰਮਾਲਾ, 1 ਰਖਾਲਾ, 1 ਮਧੀਰ, 1 ਫੂਲੇਵਾਲਾ, 1 ਕਾਨਿਆਂਵਾਲੀ, 2 ਕੋਟਭਾਈ, 3 ਲੱਖੇਵਾਲੀ, 1 ਤਰਖਾਣਵਾਲਾ, 1 ਕਿਲਿਆਂਵਾਲੀ ਅਤੇ 1 ਪਿੰਡ ਗੁਲਾਬੇਵਾਲਾ ਨਾਲ ਸਬੰਧਿਤ ਹੈ। ਜ਼ਿਲ੍ਹੇ 'ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 673 ਹੈ। ਜ਼ਿਲ੍ਹੇ ਭਰ 'ਚੋਂ ਹੁਣ ਤੱਕ ਕੁੱਲ 245873 ਸੈਂਪਲ ਲਏ ਗਏ ਹਨ ਜਿਨਾਂ੍ਹ 'ਚੋਂ 222718 ਲੋਕਾਂ ਦੇਸੈਂਪਲ ਨੈਗਟਿਵ ਪਾਏ ਗਏ ਹਨ। ਹੁਣ ਤੱਕ ਕੁੱਲ 17065 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜ਼ਿਲ੍ਹੇ 'ਚ 550 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂਕੋਵਿਡ 19 ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋਕੋਈ ਵੀ ਕੋਰੋਨਾ ਪੀੜ੍ਹਤ ਛੁਪਿਆ ਨਾ ਰਹਿ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰਸੁਖਮੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਾਹਰਲੇ ਸੂਬੇ ਜਾਂ ਦੇਸ਼'ਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।