ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ ਫਾਰ ਗਰਲਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਾਮਰਸ ਐਜੂਕੇਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਮੁੱਖੀ ਡਾ. ਜਗਮੀਤ ਕੌਰ ਨੇ ਦੱਸਿਆ ਕਿ ਕਾਮਰਸ ਦਿਵਸ ਮਨਾਉਣ ਦਾ ਮੁੱਖ ਮਕਸਦ ਹੈ ਕਿ ਵਿਦਿਆਰਥੀਆਂ ਆਂਤਰਿਕ ਯੋਗਤਾ ਨੂੰ ਪਛਾਣ ਕੇ ਉਨ੍ਹਾਂ ਨੂੰ ਸਹਿ-ਵਿਦਿਅਕ ਗਤੀਵਿਧੀਆਂ 'ਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਵੱਖ-ਵੱਖ ਮੁਕਾਬਲੇ ਜਿਵੇਂ ਕੁਇਜ, ਭਾਸ਼ਣ, ਇਸ਼ਿਤਹਾਰ ਡਿਜਾਇਨਿੰਗ, ਐਡ ਮੈਡ ਸੈਲਫੀ ਅਤੇ ਬਿਜਨੈਸ ਯੋਜਨਾ ਕਰਵਾਏ ਗਏ। ਡਾ. ਨੀਤਾ ਗੋਇਲ ਅਤੇ ਡਾ. ਨਵਪ੍ਰੀਤ ਕੌਰ ਨੇ ਬਤੌਰ ਜੱਜ ਸ਼ਮੂਲੀਅਤ ਕੀਤੀ। ਕਾਲਜ ਪਿ੍ਰੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ 'ਚ ਹਰ ਇਕ ਵਿਦਿਆਰਥੀ ਆਤਮ ਨਿਰਭਰ ਹੋਣਾ ਸਮੇਂ ਦੀ ਲੋੜ ਹੈ। ਇਸ ਮੌਕੇ 'ਤੇ ਮੈਡਮ ਰਿੰਪਜੀਤ ਕੌਰ, ਡਾ. ਸਾਕਸ਼ੀ ਅੰਗੀ, ਮੈਡਮ ਰਿਚਾ, ਮੈਡਮ ਵੀਰਪਾਲ ਕੌਰ ਅਤੇ ਮੈਡਮ ਅਮਨਜੋਤ ਕੌਰ ਹਾਜ਼ਰ ਸਨ।