ਅਮਨਦੀਪ ਮਹਿਰਾ, ਮਲੋਟ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੰਦਿਆਂ ਮਲੋਟ ਕਾਂਗਰਸ ਦੇ ਸੀਨੀਅਰ ਆਗੂ ਤੇ ਜ਼ਲਿ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਨੇ ਅੱਜ ਲੱਡੂ ਵੰਡ ਕੇ ਖੁਸ਼ ਮਨਾਈ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਐਸਸੀ ਭਾਈਚਾਰ ਦੀਆਂ ਮੰਗਾਂ, ਮੁਸ਼ਕਲਾਂ ਦਾ ਹੱਲ ਹੋਣ ਆਸ ਭੱਜੀ ਹੈ। ਉਨਾਂ੍ਹ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਪੰਜਾਬ 'ਚ ਹੁਣ ਕੁਝ ਚੰਗਾ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਉਨਾਂ੍ਹ ਕਿਹਾ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਉਹ ਵੱਡੀ ਗਿਣਤੀ ਸੀਟਾਂ ਨਾਲ ਪਾਰਟੀ ਨੂੰ ਜਿਤਾਉਣਗੇ। ਇਸ ਮੌਕੇ ਜਸਪਾਲ ਸਿੰਘ ਅੌਲਖ, ਬਲਜੀਤ ਸਿੰਘ ਗਿੱਲ, ਕਾਲਾ ਮੈਂਬਰ, ਲਖਵਿੰਦਰ ਸਿੰਘ ਲੱਖਾ, ਰਾਜਨ, ਡਾਕਟਰ ਦਿਆਲ ਸਿੰਘ, ਹਰਜਿੰਦਰ ਗੋਗੀ, ਮਹਿੰਦਰ ਫੌਜੀ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਹਾਜ਼ਰ ਸਨ।