ਜਗਸੀਰ ਛੱਤਿਆਣਾ, ਗਿੱਦੜਬਾਹਾ : ਸਮੂਹ ਕਬੀਰ ਸਮਾਜ ਅਤੇ ਰਵਿਦਾਸ ਸਮਾਜ ਦੇ ਸਹਿਯੋਗ ਨਾਲ ਵਾਰਡ ਨੰ. 14 ਲੰਬੀ ਰੋਡ ਸਥਿਤ ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਸਨਾਤਨ ਧਰਮ ਦੇ ਮਹੱਤਵਪੂਰਨ ਧਰਮਗਰੰਥ ਰਾਮਾਇਣ ਦੇ ਰਚਣਹਾਰ ਮਹਾਰਿਸ਼ੀ ਵਾਲਮੀਕਿ ਜੀ ਦੀ ਪ੍ਰਕਾਸ਼ ਦਿਹਾੜਾ ਅੱਜ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸਚਦੇਵਾ ਬਿੱਟੂ ਅਤੇ ਮੁਕੇਸ਼ ਗੋਇਲ ਨੇ ਭਗਵਾਨ ਵਾਲਮੀਕਿ ਜੀ ਦੇ ਨਤਮਸਤਕ ਹੋ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਧਾਈ ਦਿੰਦਿਆਂ ਪ੍ਰਧਾਨ ਬਿੰਟਾ ਅਰੋੜਾ ਨੇ ਕਿਹਾ ਵਾਲਮੀਕਿ ਜੀ ਦਾ ਜੀਵਨ ਪੇ੍ਮ, ਤਪ, ਤਿਆਗ, ਕੁਰਬਾਨੀ ਅਤੇ ਸਮਰਪਣ ਦੀਆਂ ਭਾਵਨਾਵਾਂ ਨਾਲ ਭਰਿਆ ਸੀ ਜੋ ਸਾਨੂੰ ਹਮੇਸ਼ਾ ਸੱਚਾਈ ਦੇ ਰਸਤੇ ਚੱਲਣ ਲਈ ਪੇ੍ਰਿਤ ਕਰਦਾ ਹੈ, ਇਸ ਲਈ ਉਨਾਂ੍ਹ ਦੇ ਵਿਖਾਏ ਰਾਹ 'ਤੇ ਚੱਲਣਾ ਹੀ ਭਾਗਵਾਨ ਵਾਲਮੀਕਿ ਜੀ ਪ੍ਰਤੀ ਸੱਚੀ ਸ਼ਰਧਾ ਹੈ। ਇਸ ਮੌਕੇ ਸ਼ਰਧਾਲੂਆਂ 'ਚ ਲੰਗਰ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਅਸ਼ੋਕ ਕੁਮਾਰ, ਅਮਿਤ ਕੁਮਾਰ, ਸੰਦੀਪ, ਰਾਜੇਸ਼ ਕੁਮਾਰ ਕਾਕੂ, ਇੰਦਰਜੀਤ, ਬਲਵੰਤ ਕੁਮਾਰ, ਅਮਰਜੀਤ, ਬਿਸ਼ੁ, ਵਿੱਕੀ ਕੁਮਾਰ, ਰਣਵੀਰ, ਵਿਕਰਮਜੀਤ ਅਤੇ ਰਹੀ ਕੁਮਾਰ ਆਦਿ ਮੌਜੂਦ ਸਨ।