ਅਮਨਦੀਪ ਮਹਿਰਾ, ਮਲੋਟ

ਸ਼ਹਿਰ 'ਚ ਚੋਰੀ ਦੀਆਂ ਘਟਨਾ ਦਿਨ ਬ ਦਿਨ ਵੱਧ ਰਹੀਆਂ ਹਨ। ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਗਏ ਹਨ ਕਿ ਉਹ ਸਥਾਨਕ ਸਾਹਿਬਜਾਦਾ ਅਜੀਤ ਸਿੰਘ ਨਗਰ ਗਲੀ ਨੰਬਰ ਦਸ ਤੋਂ ਸਵੇਰ ਵੇਲੇ ਇਕ ਕਾਰ ਨੰਬਰ ਡੀਐਲ 6 ਸੀਸੀ 4537 ਚੋਰੀ ਕਰਕੇ ਲੈ ਗਏ। ਇਸ ਸਬੰਧੀ ਗੁਰਦੇਵ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਨ੍ਹਾਂ ਅਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਹੋਈ ਸੀ ਤੇ ਉਹ ਸਵੇਰੇ ਚਾਰ ਵਜੇ੍ਹ ਸੈਰ ਕਰਨ ਗਏ ਤੇ ਜਦ ਵਾਪਸ ਆਏ ਤਾਂ ਕਾਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਉਹ ਨੇੜੇ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪੜਤਾਲ ਕਰ ਰਹੇ ਹਨ। ਇਸ ਤਰ੍ਹਾਂ ਇਕ ਮੋਟਰਸਾਇਕਲ ਨੰਬਰ ਪੀਬੀ 30 ਐੱਨ 0508 ਹੀਰੋ ਹਾਂਡਾ ਰਵੀਦਾਸ ਭਵਨ ਦੇ ਬਾਹਰੋ ਚੋਰੀ ਹੋ ਗਿਆ ਹੈ। ਮੋਟਰਸਾਇਕਲ ਮਾਲਕ ਪੇ੍ਮ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਇਕਲ ਰਵੀਦਾਸ ਭਵਨ ਦੇ ਬਾਹਰ ਖੜਾ ਕਰਕੇ ਭਵਨ ਅੰਦਰ ਗਏ ਹੋਏ ਸਨ ਅਤੇ ਬਾਹਰ ਆਉਣ ਤੇ ਜਦ ਦੇਖਿਆ ਤਾਂ ਮੋਟਰਸਾਇਕਲ ਨਹੀਂ ਮਿਲਿਆ। ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ।