ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ 'ਚ 31 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਇੱਥੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਿਦਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਖਿਆ ਕਿ ਉਹ ਸ਼ਹਿਰ ਦੇ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ ਦੇ ਕਾਰਜ ਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਵੱਡੇ ਵੱਧਰ 'ਤੇ ਫੰਡ ਆਏ ਤੇ ਲਗਾਤਾਰ ਵਿਕਾਸ ਕਾਰਜ ਜਾਰੀ ਰਹੇ ਪਰ ਜਦੋਂ ਦੀ ਕਾਂਗਰਸ ਸਰਕਾਰ ਸਤਾ ਵਿੱਚ ਆਈ ਹੈ ਵਿਕਾਸ ਕਾਰਜਾਂ ਨੂੰ ਇੱਕ ਦਮ ਠੱਲ ਪੈ ਗਈ। ਉਨ੍ਹਾਂ ਆਖਿਆ ਕਿ ਜਾਰੀ ਕੀਤੀ ਪਹਿਲੀ ਸੂਚੀ 'ਚ ਹਰੇਕ ਵਰਗ ਨੂੰ ਨਾਲ ਲੈ ਕੇ ਬਣਦੀ ਥਾਂ ਦਿੱਤੀ ਗਈ ਹੈ। ਜਾਰੀ ਸੂਚੀ ਅਨੁਸਾਰ ਵਾਰਡ ਨੰਬਰ-2 ਤੋਂ ਹਰਦੀਪ ਕੌਰ ਪਤਨੀ ਹਰਪਾਲ ਸਿੰਘ ਬੇਦੀ, ਵਾਰਡ ਨੰਬਰ-3 ਪਵਨ ਕੁਮਾਰ ਪਰਜਾਪਤੀ ਪੁੱਤਰ ਗੁਲਜਾਰੀ ਲਾਲ, ਵਾਰਡ ਨੰਬਰ-4 ਹਰਮਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ, ਵਾਰਡ ਨੰਬਰ-5 ਸੁਖਦੀਪ ਕੌਰ ਪਤਨੀ ਜਗਦੀਪ ਸਿੰਘ, ਵਾਰਡ ਨੰਬਰ-6 ਰੁਪਿੰਦਰ ਕੁਮਾਰ ਰਿੰਕੂ ਪੁੱਤਰ ਵੇਦ ਪ੍ਰਕਾਸ਼, ਵਾਰਡ ਨੰਬਰ-7 ਰੁਪਿੰਦਰ ਬੱਤਰਾ ਪਤਨੀ ਤਰਸੇਮ ਬੱਤਰਾ, ਵਾਰਡ ਨੰਬਰ 9 ਤੋਂ ਭਵਨਦੀਪ ਕੌਰ ਪਤਨੀ ਅਮਨਦੀਪ ਸਿੰਘ ਮਹਾਸ਼ਾ ਸਾਬਕਾ ਚੇਅਰਮੈਨ, ਵਾਰਡ ਨੰਬਰ-10 ਬਲਵਿੰਦਰ ਸਿੰਘ ਬਿੰਦਰ, ਵਾਰਡ ਨੰਬਰ-11 ਰਿੰਕੂ ਰਾਣੀ ਪਤਨੀ ਸੰਜੀਵ ਧੂੜੀਆ, ਵਾਰਡ ਨੰਬਰ-12 ਜਗਮੀਤ ਸਿੰਘ ਜੱਗੀ, ਵਾਰਡ ਨੰਬਰ-13 ਕੋਮਲਦੀਪ ਕੌਰ ਪਤਨੀ ਬਲਰਾਜ ਸਿੰਘ, ਵਾਰਡ ਨੰਬਰ-14 ਰਾਮ ਸਿੰਘ ਪੱਪੀ, ਵਾਰਡ ਨੰਬਰ-15 ਮਨਜੀਤ ਕੌਰ ਪਤਨੀ ਪਰਮਿੰਦਰ ਸਿੰਘ ਪਾਸ਼ਾ, ਵਾਰਡ ਨੰਬਰ-16 ਿਛੰਦਰ ਕੌਰ ਧਾਲੀਵਾਲ, ਵਾਰਡ ਨੰਬਰ-17 ਪਰਮਜੀਤ ਕੌਰ ਬਰਾੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਵਾਰਡ ਨੰਬਰ-18 ਟੇਕ ਚੰਦ ਬੱਤਰਾ, ਵਾਰਡ ਨੰਬਰ-20 ਮਾਸਟਰ ਬਰਨੇਕ ਸਿੰਘ, ਵਾਰਡ ਨੰਬਰ-21 ਵੀਰਪਾਲ ਕੌਰ, ਵਾਰਡ ਨੰਬਰ-22 ਗੁਰਸੇਵਕ ਸਿੰਘ ਮਤਾ, ਵਾਰਡ ਨੰਬਰ-23 ਰਾਜ ਕੌਰ ਪਤਨੀ ਸੁਖਦੇਵ ਸਿੰਘ ਸੁੱਖਾ, ਵਾਰਡ ਨੰਬਰ-24 ਸੰਜੀਵ ਕੁਮਾਰ ਟਿੰਕੂ, ਵਾਰਡ ਨੰਬਰ-25 ਮਨਦੀਪ ਕੌਰ ਪਤਨੀ ਹਰਦੀਪ ਸਿੰਘ ਕਾਕਾ, ਵਾਰਡ ਨੰਬਰ-26 ਸੁਭਾਸ ਚੰਦਰ ਕਾਲੀ ਖੁੰਗਰ, ਵਾਰਡ ਨੰਬਰ-27 ਮਮਤਾ ਰਾਣੀ ਪਤਨੀ ਰਮੇਸ਼ ਕੁਮਾਰ ਮੇਸ਼ਾ, ਵਾਰਡ ਨੰਬਰ-28 ਸੁਰਿੰਦਰ ਸਿੰਘ ਿਛੰਦਾ, ਵਾਰਡ ਨੰਬਰ-29 ਕੁਲਵਿੰਦਰ ਸਿੰਘ ਸੋਕੀ, ਵਾਰਡ ਨੰਬਰ-30 ਵੰਦਨਾ ਸ਼ਰਮਾ ਪਤਨੀ ਪਵਨ ਸ਼ਰਮਾ ਵਾਰਡ ਨੰਬਰ-31 ਦੇਸਾ ਸਿੰਘ ਦੇ ਨਾਮ ਸ਼ਾਮਲ ਹਨ। ਅੱਜ ਜਾਰੀ ਕੀਤੀ ਸੂਚੀ 'ਚ 28 ਉਮੀਦਵਾਰਾਂ ਦੇ ਨਾਮ ਹਨ। ਅਕਾਲੀ ਆਗੂਆਂ ਅਨੁਸਾਰ 3 ਉਮੀਦਵਾਰਾਂ ਦੀ ਅਗਲੀ ਸੂਚੀ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਿਪਜੀਤ ਸਿੰਘ ਬਰਾੜ, ਹੀਰਾ ਸਿੰਘ ਚੜੇਵਾਨ, ਗੁਰਦੀਪ ਸਿੰਘ ਮੜਮੱਲੂ, ਦਵਿੰਦਰ ਰਾਜਦੇਵ, ਜਗਤਾਰ ਸਿੰਘ ਪੱਪੀ, ਬਲਵਿੰਦਰ ਸਿੰਘ ਬਿੰਦਰ ਗੋਨਿਆਣਾ, ਨਥਾ ਸਿੰਘ, ਮਾਸਟਰ ਰਿਖੀ ਰਾਮ, ਰਾਜੇਸ਼ ਕੁਮਾਰ ਬਬਾ ਆਦਿ ਹਾਜ਼ਰ ਸਨ।