ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਕੀਤੀਆਂ ਵਿਚਾਰਾਂ
ਭਾਜਪਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਕੀਤੀਆਂ ਵਿਚਾਰਾਂ
Publish Date: Sun, 07 Dec 2025 03:45 PM (IST)
Updated Date: Sun, 07 Dec 2025 03:48 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਸਿਟੀ ਹੋਟਲ ਵਿਖੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ। ਜਿਸ ’ਚ ਚੋਣਾਂ ਨੂੰ ਲੈ ਕੇ ਵਰਕਰਾਂ ’ਚ ਜਿੱਥੇ ਜੋਸ਼ ਭਰਿਆ ਗਿਆ ਉੱਥੇ ਹੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਸਿਰੋਪਾਓ ਭੇਂਟ ਕਰਦਿਆਂ ਸਨਮਾਨਿਤ ਕੀਤਾ ਗਿਆ। ਮੀਟਿੰਗ ’ਚ ਪੰਜਾਬ ਭਾਜਪਾ ਵੱਲੋਂ ਬਲਾਕ ਮੁਕਤਸਰ ਦੇ ਚੋਣ ਪ੍ਰਭਾਰੀ ਅਸ਼ੋਕ ਭਾਰਤੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਚੋਣਾਂ ’ਚ ਕਾਨਿਆਂਵਾਲੀ ਤੋਂ ਪਰਮਿੰਦਰ ਕੌਰ ਤੇ ਉਦੇਕਰਨ ਤੋਂ ਸਰਬਜੀਤ ਸਿੰਘ ਚੋਣ ਉਮੀਦਵਾਰ ਹਨ। ਜਦਕਿ ਬਲਾਕ ਸੰਮਤੀ ਚੋਣਾਂ ਲਈ ਮੁਕਤਸਰ ਦਿਹਾਤੀ ਤੋਂ ਸੁਰਜੀਤ ਸਿੰਘ, ਗੋਨਿਆਨਾ ਤੋਂ ਮਨਪ੍ਰੀਤ ਕੌਰ, ਬਧਾਈ ਤੋਂ ਕੁਲਦੀਪ ਕੌਰ, ਚੱਕ ਜਵਾਹਰੇਵਾਲਾ ਤੋਂ ਰਾਜ ਕਰਨ ਸਿੰਘ, ਰਣਜੀਤਗੜ੍ਹ ਤੋਂ ਧਿਆਨ ਸਿੰਘ, ਗੁਲਬੇਵਾਲਾ ਤੋਂ ਭੀਮ ਸਿੰਘ, ਲੰਬੀ ਢਾਬ ਤੋਂ ਨੀਲਾ ਰਾਮ, ਕੋਟਲੀ ਸੰਘਰ ਤੋਂ ਗੁਰਜੀਤ ਸਿੰਘ, ਸਰਾਏਨਾਗਾ ਤੋਂ ਤੇਜਾ ਸਿੰਘ, ਵੜਿੰਗ ਤੋਂ ਪਰਮਜੀਤ ਕੌਰ, ਮਰਾੜ ਕਲਾਂ ਤੋਂ ਜਸਵੰਤ ਸਿੰਘ, ਸੰਗਰਾਣਾ ਤੋਂ ਕਰਮਜੀਤ ਕੌਰ, ਸੀਰਵਾਲੀ ਤੋਂ ਗਗਨਦੀਪ ਕੌਰ, ਕਾਨਿਆਂਵਾਲੀ ਤੋਂ ਸਰਬਜੀਤ ਕੌਰ ਉਮੀਦਵਾਰ ਹਨ ਜਿਨਾਂ ਨੂੰ ਮੀਟਿੰਗ ਦੌਰਾਨ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਭਾਈ ਰਾਹੁਲ ਸਿੱਧੂ, ਰਵਿੰਦਰ ਕਟਾਰੀਆ, ਸੰਦੀਪ ਗਿਰਧਰ, ਕੁਲਦੀਪ ਭੰਗੇਵਾਲਾ, ਪੂਜਾ ਕੱਕੜ, ਹਰੀਸ਼ ਵਾਟਸ, ਮਿੰਕਲ਼ ਬਜਾਜ, ਰਾਜ ਕੁਮਾਰ ਮੇਲੂ, ਅਰਮਾਨਜੋਤ ਬਰਾੜ, ਸੰਜੀਵ ਕੁਮਾਰ ਬਰੀਵਾਲਾ, ਮੋਹਰ ਸਿੰਘ, ਬ੍ਰਜੇਸ਼ ਗੁਪਤਾ, ਹਰਮੀਤ ਮੌੜ, ਪ੍ਰਦੀਪ ਧੂੜੀਆ, ਹਨੀ ਕਾਉਣੀ, ਵਿਸ਼ੂ ਚੌਧਰੀ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।