ਪੱਤਰ ਪ੍ਰਰੇਰਕ, ਗਿੱਦੜਬਾਹਾ : ਸਮਾਜ ਸੇਵਾ ਨੂੰ ਸਮਰਪਿਤ ਗੁੱਡ ਸੇਵਾ ਸੁਸਾਇਟੀ ਗਿੱਦੜਬਾਹਾ ਵੱਲੋਂ ਕਾਲੀ ਮਾਤਾ ਮੰਦਰ ਤਿਲਕ ਨਗਰ ਗਿੱਦੜਬਾਹਾ ਵਿਖੇ ਮਾਂ ਭਗਵਤੀ ਨੂੰ ਸਮਰਪਿਤ ਚੌਕੀ ਕਰਵਾਈ ਗਈ। ਇਸ ਮੌਕੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਬਿੰਟਾ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ। ਨਵਹੰਸ ਐਂਡ ਪਾਰਟੀ ਵੱਲੋਂ ਮਾਂ ਭਗਵਤੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੋਮ ਪਾਲ ਆਹੁਜਾ ਨੇ ਦੱਸਿਆ ਕਿ ਸੰਸਥਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਪਿਛਲੇ ਕਰੀਬ 4 ਸਾਲਾਂ ਤੋਂ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਲਈ ਰੋਜ਼ਾਨਾ ਸਵੇਰੇ ਚਾਹ, ਬ੍ਰੈੱਡ, ਬਿਸਕੁਟ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ ਜਦੋਂਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਸਮੇਂ ਸਮੇਂ ਸਿਰ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪਾਂ ਤੋਂ ਇਲਾਵਾ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਇਸ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਮਹਿਮਾਨ ਬਿੰਟਾ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਭਗਵਾਨ ਦਾਸ ਆਹੂਜਾ, ਸੰਸਥਾ ਦੇ ਚੇਅਰਮੈਨ ਸੁਨੀਲ ਸੇਠੀ, ਪ੍ਰਧਾਨ ਸੋਮ ਪਾਲ ਆਹੂਜਾ, ਉਪ-ਪ੍ਰਧਾਨ ਜਗਦੀਸ਼ ਆਹੂਜਾ, ਸਕੱਤਰ ਸੁਰੇਸ਼ ਕੁਮਾਰ, ਖ਼ਜ਼ਾਨਚੀ ਹਰਬੰਸ ਛਾਬੜਾ, ਹੈਪੀ ਆਹੂਜਾ, ਜਤਿੰਦਰ ਬਾਂਸਲ, ਮਨੀਸ਼ ਆਹੂਜਾ, ਮੋਨੁ, ਪਵਨ ਕੁਮਾਰ, ਰਾਜੂ ਕਟਾਰੀਆ, ਸੰਦੀਪ ਕਿੰਗਰ, ਸਤਪਾਲ ਆਹੂਜਾ, ਤਰੁਣ ਆਹੁਜਾ, ਵਿਪਨ ਬਾਂਸਲ, ਲਵਲੀ, ਪ੍ਰਵੀਨ ਤਨੇਜਾ ਅਤੇ ਵੱਡੀ ਗਿਣਤੀ ਸ਼ਰਧਾਲੂ ਹਾਜਰ ਸਨ।