ਜਗਸੀਰ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਦੇ ਸੱਦੇ ਤੇ ਰੇਲ ਰੋਕੂ ਪੋ੍ਗਰਾਮ ਤਹਿਤ ਅੱਜ ਗਿੱਦੜਬਾਹਾ ਦੇ ਰੇਲਵੇ ਸਟੇਸ਼ਨ ਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਰੋਜਾ ਸਿੰਘ ਖਾਲਸਾ ਫਕਰਸਰ ਅਤੇ ਨਾਨਕ ਸਿੰਘ ਖਜਾਨਚੀ ਦੀ ਦੇਖ ਰੇਖ ਵਿੱਚ ਰੇਲਵੇ ਸ਼ਟੇਸ਼ਨ ਤੇ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਬਲਕਾਰ ਸਿੰਘ ਗੁਰੂਸਰ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਉਨਾਂ੍ਹ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ। ਉਨਾਂ੍ਹ ਮੰਗ ਕੀਤੀ ਕਿ ਕਾਤਲਾਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਗੋਰਾ ਸਿੰਘ ਖਾਲਸਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਜੋ ਕਿਸਾਨ ਅੰਦੋਲਨ ਨੂੰ ਤਾਰੋਪੀਡ ਕਰ ਰਹੀਆਂ ਹਨ। ਇਸ ਮੌਕੇ ਸਟੇਜ ਸੰਭਾਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਸੁਖਮੰਦਰ ਸਿੰਘ ਭੁੱਲਰ ਇਕਾਈ ਪ੍ਰਧਾਨ, ਸੁਖਰਾਜ ਸਿੰਘ ਯੂਥ ਵਿੰਗ ਦੇ ਆਗੂ, ਚਮਕੌਰ ਸਿੰਘ, ਰਮਨਦੀਪ ਸਿੰਘ, ਬੋਹੜ ਸਿੰਘ, ਲਾਭ ਸਿੰਘ ਹੁਸਨਰ, ਗੋਗੀ ਸਿੰਘ, ਰਾਜਾ ਸਿੰਘ ਕੋਠੇ ਦਸਮੇਸ਼ ਨਗਰ ,ਰਾਜੂ ਸਿੰਘ ਛੱਤਿਆਣਾ, ਗੁਰਨਾਮ ਸਿੰਘ ਲੁੰਡੇਵਾਲਾ, ਕੁਲਦੀਪ ਸਿੰਘ ਨੇਤਾ ਕੋਟਭਾਈ, ਜਗਮੀਤ ਸਿੰਘ ਥਰਾਜਵਾਲਾ, ਠਾਣਾ ਸਿੰਘ ਬਬਾਣੀਆਂ, ਮਨਪ੍ਰਰੀਤ ਸਿੰਘ ਇਕਾਈ ਪ੍ਰਧਾਨ ਰੁਖਾਲਾ, ਕਰਨਵੀਰ ਸਿੰਘ ਰੁਖਾਲਾ, ਸੁਖਮੰਦਰ ਸਿੰਘ ਰੁਖਾਲਾ, ਰਾਜ ਸਿੰਘ ਕਬੀਰ ਸਿੰਘ ਥਰਾਜਵਾਲਾ, ਨੀਤੂ ਸਿੰਘ, ਗੋਰਾ ਸਿੰਘ ਫਕਰਸਰ, ਬੱਬੂ ਸਿੰਘ ਮਨੀਆਂਵਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।